Canada ਜਾਣ ਵਾਲਿਆਂ ਲਈ ਬੁਰੀ ਖਬਰ! ਟਰੂਡੋ ਨੇ ਦਿੱਤਾ ਇੱਕ ਹੋਰ ਵੱਡਾ ਝਟਕਾ

ਕੈਨੇਡਾ ਜਾਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। PM ਜਸਟਿਨ ਟਰੂਡੋ ਨੇ ਵਿਦੇਸ਼ੀ  ਵਿਦਿਆਰਥੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਨੇ ਇਸ ਸਾਲ ਸਟੂਡੈਂਟ ਵੀਜ਼ਾ 35% ਘਟਾਏ ਹਨ। ਇਸ ਦਾ ਐਲਾਨ PM ਜਸਟਿਨ ਟਰੂਡੋ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸਟੂਡੈਂਟ ਵੀਜ਼ਾ ਹੋਰ ਵੀ ਘਟਾਏ ਜਾਣਗੇ। ਸਾਲ 2025 ‘ਚ ਕੈਨੇਡਾ 45% ਘੱਟ ਸਟੂਡੈਂਟ ਵੀਜ਼ੇ ਦੇਵੇਗਾ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਦਾ ਵੱਡਾ ਹਿੱਸਾ ਹਨ, ਪਰ ਕੁਝ ਬੁਰੇ ਅਨਸਰ ਸਿਸਟਮ ਦਾ ਫਾਇਦਾ ਚੁੱਕ ਰਹੇ ਹਨ।

ਕੈਨੇਡਾ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵੀ ਘਟਾ ਰਿਹਾ ਹੈ। ਟਰੂਡੋ ਨੇ ਕਿਹਾ ਕਿ ਵਿਦੇਸ਼ੀ ਕਾਮਿਆਂ ਲਈ ਕੰਮ ਕਰਨ ਦੀ ਮਿਆਦ ਘਟਾ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਲੇਬਰ ਮਾਰਕਿਟ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਬਿਜ਼ਨੈੱਸ ਦੀ ਲੋੜ ਹੈ, ਜੋ ਕੈਨੇਡੀਅਨ ਕਾਮਿਆਂ ‘ਚ ਨਿਵੇਸ਼ ਕਰੇ।

Advertisement