CM ਆਤਿਸ਼ੀ ਨੇ ਕੇਜਰੀਵਾਲ ਲਈ ਖ਼ਾਲੀ ਛੱਡੀ ਕੁਰਸੀ, ਪੜ੍ਹੋ ਪੂਰੀ ਖ਼ਬਰ

ਆਤਿਸ਼ੀ ਨੇ ਰਾਜਧਾਨੀ ਦਿੱਲੀ ਦਾ ਅਹੁਦਾ ਸੰਭਾਲਦਿਆਂ ਹੀ ਵੱਡਾ ਐਲਾਨ ਕਰ ਦਿੱਤਾ ਹੈ। ਉਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਫੈਸਲਾ ਕੀਤਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਲਈ ਮੁੱਖ ਮੰਤਰੀ ਦੀ ਕੁਰਸੀ ਖਾਲੀ ਰੱਖੇਗੀ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ‘ਆਪ’ ‘ਤੇ ਨਿਸ਼ਾਨਾ ਸਾਧਦੇ ਹੋਏ ਇਸ ਨੂੰ ਸੰਵਿਧਾਨ ਦਾ ਅਪਮਾਨ ਦੱਸਿਆ ਹੈ। ਆਤਿਸ਼ੀ ਦਾ ਕਹਿਣਾ ਹੈ ਕਿ ਇਸ ਕੁਰਸੀ ‘ਤੇ ਸਿਰਫ਼ ਅਰਵਿੰਦ ਕੇਜਰੀਵਾਲ ਹੀ ਬੈਠਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੁਬਾਰਾ ਦਿੱਲੀ ਦੇ ਸੀਐਮ ਬਣਨਗੇ ਅਤੇ ਫਿਰ ਇਸ ਕੁਰਸੀ ‘ਤੇ ਬੈਠਣਗੇ।

ਆਤਿਸ਼ੀ ਨੇ ਕਿਹਾ, ‘ਅੱਜ ਮੇਰੇ ਮਨ ‘ਚ ਵੀ ਉਹੀ ਦਰਦ ਹੈ ਜੋ ਭਗਵਾਨ ਰਾਮ ਜੀ ਦੇ ਬਨਵਾਸ ‘ਤੇ ਜਾਣ ਵੇਲੇ ਭਾਰਤ ਜੀ ਦੇ ਮਨ ਵਿਚ ਸੀ। ਉਨ੍ਹਾਂ ਨੇ ਭਗਵਾਨ ਰਾਮ ਦੀਆਂ ਖੜਾਵਾਂ ਰੱਖ ਕੇ ਸ਼ਾਸਨ ਚਲਾਇਆ ਸੀ। ਭਗਵਾਨ ਰਾਮ ਸਾਡੇ ਸਾਰਿਆਂ ਦੇ ਆਦਰਸ਼ ਹਨ ਤੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਦਿਆਂ ਦਿੱਲੀ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਮਰਿਆਦਾ ਦਾ ਪਾਲਣ ਕਰਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਮੈਨੂੰ ਵਿਸ਼ਵਾਸ ਹੈ ਕਿ ਹੁਣ ਦਿੱਲੀ ਦੇ ਲੋਕ ਕੇਜਰੀਵਾਲ ਨੂੰ ਵਿਧਾਨ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾ ਕੇ ਮੁੜ ਮੁੱਖ ਮੰਤਰੀ ਬਣਾਉਣਗੇ। ਉਦੋਂ ਤਕ ਇਹ ਮੁੱਖ ਮੰਤਰੀ ਦੀ ਕੁਰਸੀ ਕੇਜਰੀਵਾਲ ਦੀ ਉਡੀਕ ਰਹੇਗੀ।

Advertisement