ਪੰਜਾਬ ਉਤੇ ਵੀ Cyclone ਦਾ ਅਸਰ! ਅੱਜ ਸ਼ਾਮ ਤੋਂ ਬਦਲੇਗਾ ਮੌਸਮ

ਦੇਸ਼ ਵਿਚੋਂ ਮਾਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ। ਪੱਛਮੀ ਰਾਜਸਥਾਨ ਤੋਂ ਮਾਨਸੂਨ ਹਟਣਾ ਸ਼ੁਰੂ ਹੋ ਗਿਆ ਹੈ। ਵਾਪਸੀ ਲਾਈਨ ਪੱਛਮੀ ਰਾਜਸਥਾਨ, ਕੱਛ, ਦਵਾਰਕਾ, ਭੁਜ ਤੋਂ ਲੰਘ ਰਹੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮਾਨਸੂਨ ਆਪਣੀ ਨਿਰਧਾਰਤ ਮਿਤੀ ਤੋਂ 6 ਦਿਨ ਲੇਟ ਹੈ, ਯਾਨੀ ਕਿ ਇਹ 17 ਦੀ ਬਜਾਏ 23 ਸਤੰਬਰ ਤੋਂ ਵਾਪਸੀ ਲੈ ਰਿਹਾ ਹੈ। ਇਸ ਕਾਰਨ ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੀ ਮਾਨਸੂਨ ਦੇ ਵਾਪਸੀ ਵਿੱਚ ਦੇਰੀ ਹੋ ਰਹੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਪੱਛਮੀ ਬੰਗਾਲ ਦੀ ਖਾੜੀ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ।

ਦਸਿਆ ਜਾ ਰਿਹਾ ਹੈ ਕਿ ਫਿਲਹਾਲ ਭਾਰਤ ਦੇ ਪੱਛਮੀ ਤੱਟ ਦਾ ਮੌਸਮ ਪੂਰੀ ਤਰ੍ਹਾਂ ਬਦਲ ਗਿਆ ਹੈ। ਆਈਐਮਡੀ ਨੇ ਅਗਲੇ ਦੋ ਦਿਨਾਂ ਦੌਰਾਨ ਤੱਟਵਰਤੀ ਅਤੇ ਅੰਦਰੂਨੀ ਕਰਨਾਟਕ, ਮਹਾਰਾਸ਼ਟਰ ਅਤੇ ਗੋਆ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਵੀ ਇਨ੍ਹਾਂ ਇਲਾਕਿਆਂ ‘ਚ ਜ਼ਿਆਦਾ ਬਾਰਿਸ਼ ਹੋਈ ਸੀ। ਇਸ ਦੇ ਨਾਲ ਹੀ 24 ਤੋਂ 27 ਤਰੀਕ ਦਰਮਿਆਨ ਮੱਧ ਪੂਰਬ ਅਤੇ ਉੱਤਰ ਪੂਰਬੀ ਭਾਰਤ ਵਿੱਚ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ ਪੱਛਮੀ ਰਾਜਸਥਾਨ ਦੇ ਨੇੜੇ ਅਤੇ ਬੰਗਾਲ ਦੀ ਖਾੜੀ ਵਿੱਚ ਵੀ ਇੱਕ ਘੱਟ ਦਬਾਅ ਬਣ ਰਿਹਾ ਹੈ। ਇਸ ਦਾ ਅਸਰ ਉਤਰੀ ਰਾਜਾਂ ਉਤੇ ਵੀ ਪਵੇਗਾ। ਮੌਸਮ ਵਿਭਾਗ ਨੇ ਕਿਹਾ ਕਿ ਮੱਧ ਪ੍ਰਦੇਸ਼, ਪੱਛਮੀ ਰਾਜਸਥਾਨ, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਬਿਹਾਰ, ਹਰਿਆਣਾ ਅਤੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ।

Advertisement