RG Kar Case ਦੇ ਜੂਨੀਅਰ ਡਾਕਟਰਾਂ ਨੇ ਆਰਜੀ ਕਰ ਕੇਸ ਵਿੱਚ ਜਲਦੀ ਨਿਆਂ ਸਮੇਤ ਕਈ ਮੰਗਾਂ ਨੂੰ ਲੈ ਕੇ ਮੁੜ ਮੁਕੰਮਲ ਹੜਤਾਲ ਕੀਤੀ। ਮੰਗਲਵਾਰ ਸਵੇਰ ਤੋਂ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਜੂਨੀਅਰ ਡਾਕਟਰਾਂ ਦੀ ਹੜਤਾਲ ਸ਼ੁਰੂ ਹੋ ਗਈ। ਅੰਦੋਲਨਕਾਰੀ ਜੂਨੀਅਰ ਡਾਕਟਰਾਂ ਨੇ ਸੂਬਾ ਸਰਕਾਰ ‘ਤੇ ਦਬਾਅ ਬਣਾਉਣ ਲਈ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਜੂਨੀਅਰ ਡਾਕਟਰ 42 ਦਿਨਾਂ ਦੇ ਧਰਨੇ ਤੋਂ ਬਾਅਦ 21 ਸਤੰਬਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਅੰਸ਼ਕ ਤੌਰ ’ਤੇ ਆਪਣੀਆਂ ਡਿਊਟੀਆਂ ’ਤੇ ਪਰਤ ਆਏ ਸਨ। ਉਹ 9 ਅਗਸਤ ਨੂੰ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਡਿਊਟੀ ‘ਤੇ ਮਹਿਲਾ ਡਾਕਟਰ ਦੇ ਜਬਰ-ਜਨਾਹ-ਕਤਲ ਦੇ ਵਿਰੋਧ ਵਿੱਚ “ਕੰਮ ਬੰਦ” ਅੰਦੋਲਨ ‘ਤੇ ਸਨ।
ਅੰਦੋਲਨਕਾਰੀ ਜੂਨੀਅਰ ਡਾਕਟਰਾਂ ਵਿੱਚੋਂ ਇੱਕ ਅਨਿਕੇਤ ਮਹਤੋ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਸਾਨੂੰ ਸੁਰੱਖਿਆ ਲਈ ਸਾਡੀਆਂ ਮੰਗਾਂ ਨੂੰ ਪੂਰਾ ਕਰਨ ਲਈ ਰਾਜ ਸਰਕਾਰ ਵੱਲੋਂ ਕੋਈ ਸਕਾਰਾਤਮਕ ਪਹੁੰਚ ਨਜ਼ਰ ਨਹੀਂ ਆ ਰਹੀ ਹੈ। ਡਾਕਟਰ ਨੇ ਕਿਹਾ ਕਿ ਅੱਜ ਧਰਨੇ ਦਾ 52ਵਾਂ ਦਿਨ ਹੈ ਅਤੇ ਅਜੇ ਵੀ ਸਾਡੇ ‘ਤੇ ਹਮਲੇ ਹੋ ਰਹੇ ਹਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੀਟਿੰਗਾਂ ਦੌਰਾਨ ਕੀਤੇ ਹੋਰ ਵਾਅਦਿਆਂ ਨੂੰ ਪੂਰਾ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਡਾਕਟਰਾਂ ਨੇ ਕਿਹਾ ਕਿ ਇਹ ਮੁਕੰਮਲ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬਾ ਸਰਕਾਰ ਸਾਡੀਆਂ ਮੰਗਾਂ ‘ਤੇ ਕੋਈ ਠੋਸ ਕਾਰਵਾਈ ਨਹੀਂ ਕਰਦੀ।