ਕੇਂਦਰ ਸਰਕਾਰ ਨੇ ਨਵੇਂ ਡੇਰਾ ਬਿਆਸ ਮੁਖੀ ਨੂੰ ਦਿੱਤੀ Z+ ਸਿਕਿਊਰਿਟੀ

ਕੇਂਦਰ ਸਰਕਾਰ ਵੱਲੋਂ ਡੇਰਾ ‌ਰਾਧਾ ਸੁਆਮੀ ਬਿਆਸ ਦੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ਨੂੰ ਜ਼ੈੱਡ ਪਲੱਸ ਸੁਰੱਖਿਆ ਦਿੱਤੀ ਗਈ ਹੈ। ਡੇਰਾ ਬਿਆਸ ਮੁਖੀ ਜਦੋਂ ਵੀ ਕਿਸੇ ਹੋਰ ਸੂਬੇ ਵਿੱਚ ਜਾ ਵਿਦੇਸ਼ੀ ਦੌਰਿਆਂ ਤੇ ਜਾਣਗੇ ਤਾਂ ਸੂਬੇ, ਵਿਦੇਸ਼ੀ ਸਰਕਾਰਾਂ ਤੇ ਪ੍ਰਸ਼ਾਸਨ ਵੀ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਨਗੇ।

ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਸਦੀਪ ਸਿੰਘ ਗਿੱਲ ਨੂੰ ਮੁਹੱਈਆ ਕਰਵਾਈ ਜ਼ੈੱਡ ਪਲੱਸ ਸੁਰੱਖਿਆ ਛਤਰੀ ਤਹਿਤ ਸੀਆਰਪੀਐੱਫ ਕਮਾਂਡੋ ਤਾਇਨਾਤ ਹੋਣਗੇ। 2 ਸਤੰਬਰ ਨੂੰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਉੱਤਰਧਿਕਾਰੀ ਥਾਪਿਆ ਸੀ ਅਤੇ ਡੇਰੇ ਦੇ ਕੰਮਕਾਜ ਦੀ ਜ਼ਿੰਮੇਵਾਰੀ ਸੌਂਪੀ ਸੀ।

Advertisement