ਪੰਜਾਬ ਵਿਚ ਅੱਜ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਅੱਜ 8 ਅਤੇ 9 ਅਕਤੂਬਰ ਨੂੰ ਕਈ ਜ਼ਿਲ੍ਹਿਆਂ ਵਿਚ ਬਾਰਸ਼ ਕੀ ਭਵਿੱਖਬਾਣੀ ਕੀਤੀ ਹੈ। ਇਸ ਮੌਕੇ ਕਿਸਾਨਾਂ ਨੂੰ ਵੀ ਚੌਕਸ ਰਹਿਣ ਲਈ ਆਖਿਆ ਗਿਆ ਹੈ। ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। ਵਿਭਾਗ ਮੁਤਾਬਕ 8 ਅਤੇ 9 ਅਕਤੂਬਰ ਨੂੰ ਪੰਜਾਬ-ਹਰਿਆਣਾ ਵਿਚ ਕੁਝ ਥਾਵਾਂ ਉਤੇ ਮੀਂਹ ਪਵੇਗਾ। ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ। ਚੇਤੇ ਰਹੇ ਕਿ ਮਾਨਸੂਨ ਨੇ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਇਨ੍ਹਾਂ ਇਲਾਕਿਆਂ ਵਿਚ ਮਾਨਸੂਨ ਦੌਰਾਨ ਰਿਕਾਰਡ ਮੀਂਹ ਪਿਆ।
ਮੌਸਮ ਵਿਭਾਗ ਵੱਲੋਂ ਪੱਛਮੀ ਬੰਗਾਲ, ਸਿੱਕਮ, ਕੇਰਲ, ਕਰਨਾਟਕ ਅਤੇ ਤਾਮਿਲਨਾਡੂ ਵਰਗੇ ਪੂਰਬੀ ਅਤੇ ਦੱਖਣੀ ਰਾਜਾਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, ਇਸ ਹਫ਼ਤੇ ਉੱਤਰ-ਪੱਛਮੀ, ਪੱਛਮੀ ਅਤੇ ਮੱਧ ਭਾਰਤ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ। ਫਿਲਹਾਲ ਅਰਬ ਸਾਗਰ ‘ਚ ਮਾਨਸੂਨ ਤੋਂ ਬਾਅਦ ਦੇ ਤੂਫਾਨ ਦੀ ਸੰਭਾਵਨਾ ਦੇ ਸ਼ੁਰੂਆਤੀ ਸੰਕੇਤ ਮਿਲੇ ਹਨ।
ਦੱਖਣ-ਪੂਰਬੀ ਅਰਬ ਸਾਗਰ ਅਤੇ ਲਕਸ਼ਦੀਪ ਖੇਤਰ ਦੇ ਉੱਪਰ ਚੱਕਰਵਾਤੀ ਸਰਕੂਲੇਸ਼ਨ ਦਾ ਇੱਕ ਖੇਤਰ ਬਣ ਗਿਆ ਹੈ। ਇਹ ਆਉਣ ਵਾਲੇ ਚੱਕਰਵਾਤ ਦਾ ਪੂਰਵ ਸੂਚਕ ਹੈ, ਜੋ ਮਾਨਸੂਨ ਸੀਜ਼ਨ ਤੋਂ ਬਾਅਦ 2024 ਦਾ ਪਹਿਲਾ ਤੂਫਾਨ ਹੋਵੇਗਾ। ਇਹ 10 ਤੋਂ 11 ਅਕਤੂਬਰ ਦੇ ਆਸਪਾਸ ਘੱਟ ਦਬਾਅ ਵਾਲੇ ਖੇਤਰ ਵਜੋਂ ਪ੍ਰਮੁੱਖਤਾ ਨਾਲ ਉਭਰੇਗਾ। ਇਹ ਮੌਸਮ ਪ੍ਰਣਾਲੀ 12 ਅਕਤੂਬਰ ਤੱਕ ਯਾਨੀ ਲਗਭਗ 4 ਦਿਨਾਂ ਤੱਕ ਸਮੁੰਦਰ ਦੇ ਇਸ ਹਿੱਸੇ ‘ਤੇ ਘੁੰਮਦੀ ਰਹੇਗੀ। ਇਸ ਤੋਂ ਬਾਅਦ ਸਰਕੂਲੇਸ਼ਨ ਤੇਜ਼ ਹੋ ਕੇ ਡੂੰਘੇ ਸਮੁੰਦਰ ਵੱਲ ਵਧਣ ਦੀ ਸੰਭਾਵਨਾ ਹੈ।