ਕੁੱਲੜ ਪੀਜ਼ਾ ਵਾਲਿਆਂ ਦਾ ਨਿਹੰਗਾ ਨਾਲ ਪਿਆ ਪੰਗਾ, ਮਿਲੀ ਧ.ਮਕੀ

ਕੁੱਲੜ ਪੀਜ਼ਾ ਕਪਲ ਇਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਿਆ ਹੈ। ਮੁੜ ਕੁੱਲੜ ਪੀਜ਼ਾ ਦੀ ਦੁਕਾਨ ‘ਤੇ ਜ਼ਬਰਦਸਤ ਹੰਗਾਮਾ ਹੋਇਆ ਹੈ। ਜਲੰਧਰ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਕੁੱਲੜ ਪੀਜ਼ਾ ਕਪਲ ਦੀ ਦੁਕਾਨ ‘ਤੇ ਪਹੁੰਚੀਆਂ। ਜਿੱਥੇ ਉਨ੍ਹਾਂ ਨੇ ਕੁਲੜ ਪੀਜ਼ਾ ਕਪਲ ਨੂੰ ਸਿੱਧੀ ਵਾਰਨਿੰਗ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਵੀਡੀਓ ਪਾਉਣੀ ਹੈ ਤਾਂ ਸਹਿਜ ਅਰੋੜਾ ਪੱਗ ਨਾ ਬੰਨ੍ਹੇ। ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਸਾਡੇ ਤੋਂ ਸਾਡੇ ਕੌਮ ਦੀ ਬਦਨਾਮੀ ਨਹੀਂ ਦੇਖੀ ਜਾਂਦੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁੜ ਵੀਡੀਓ ਪਾਈ ਤਾਂ ਆਉਣ ਵਾਲਾ ਸਮਾਂ ਸਹਿਜ ਅਰੋੜਾ ਲਈ ਬਹੁਤ ਖਰਾਬ ਹੋਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੀ ਵੀ ਪਰਵਾਹ ਨਹੀਂ ਕਰਦੇ ਚਾਹੇ ਉਹ ਸਾਡੇ ਉੱਪਰ ਪਰਚੇ ਕਰਵਾ ਲਵੇ ਚਾਹੇ ਉਹ ਕਿਸੇ ਦੀ ਵੀ ਸਪੋਰਟ ਲੈ ਕੇ ਸਾਡੇ ਕੋਲ ਆ ਜਾਵੇ ਸਾਨੂੰ ਕਿਸੇ ਦਾ ਡਰ ਨਹੀਂ ਹੈ। ਉਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਕੋਲ ਸ਼ਿਕਾਇਤ ਵੀ ਦੇ ਦਿੱਤੀ ਹੈ। ਜੇਕਰ ਪੁਲਿਸ ਇਸ ‘ਤੇ ਕਾਰਵਾਈ ਕਰਦੀ ਹੈ ਤਾਂ ਠੀਕ ਨਹੀਂ ਤਾਂ ਤਿੰਨ ਦਿਨਾਂ ਬਾਅਦ ਅਸੀਂ ਦੁਬਾਰਾ ਕੁੱਲੜ ਪੀਜ਼ਾ ਕਪਲ ਦੀ ਦੁਕਾਨ ‘ਤੇ ਆਵਾਂਗੇ ਅਤੇ ਉਸ ਦਿਨ ਕੁਝ ਵੱਡਾ ਹੀ ਹੋਵੇਗਾ ।

Advertisement