ਦੇਸ਼ ਦੇ ਕਈ ਸੂਬਿਆਂ ‘ਚ ਆਉਣ ਵਾਲੇ ਦਿਨਾਂ ‘ਚ ਜਨਤਕ ਛੁੱਟੀ ਹੋਵੇਗੀ। 11 ਅਕਤੂਬਰ ਤੋਂ 13 ਅਕਤੂਬਰ ਤੱਕ ਦੇਸ਼ ਭਰ ਵਿੱਚ ਛੁੱਟੀ ਰਹੇਗੀ। ਬੈਂਕ, ਕਾਲਜ, ਸਕੂਲ ਅਤੇ ਦਫ਼ਤਰ ਲਗਾਤਾਰ 3 ਦਿਨ ਬੰਦ ਰਹਿਣਗੇ। ਜਦੋਂ ਕਿ ਇਨ੍ਹਾਂ 3 ਦਿਨਾਂ ਤੋਂ ਬਾਅਦ ਵੀ ਕੁਝ ਰਾਜਾਂ ਵਿੱਚ ਬੈਂਕਾਂ ਵਿੱਚ ਛੁੱਟੀ ਰਹੇਗੀ, ਆਓ ਜਾਣਦੇ ਹਾਂ ਸਕੂਲ, ਕਾਲਜ, ਦਫਤਰ ਅਤੇ ਬੈਂਕ ਕਿੱਥੇ-ਕਿੱਥੇ ਬੰਦ ਰਹਿਣਗੇ।
11 ਅਕਤੂਬਰ ਨੂੰ ਸਰਕਾਰੀ ਛੁੱਟੀ ਹੈ। ਨਵਮੀ ਦੇ ਕਰਕੇ ਦੇਸ਼ ਭਰ ਵਿੱਚ ਬੈਂਕ, ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਕਈ ਪ੍ਰਾਈਵੇਟ ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ ਨਵਮੀ ਦੀ ਛੁੱਟੀ ਦਿੰਦੀਆਂ ਹਨ।
12 ਅਕਤੂਬਰ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ ਜਾਂ ਨਹੀਂ? ਜੇਕਰ ਤੁਹਾਡੇ ਵੀ ਇਹ ਸਵਾਲ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਬੈਂਕ ‘ਚ ਛੁੱਟੀ ਹੋਵੇਗੀ। 12 ਅਕਤੂਬਰ ਨੂੰ 2024 ਦੂਜਾ ਸ਼ਨੀਵਾਰ ਹੈ ਜਿਸ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਦੁਸਹਿਰਾ ਵੀ ਹੈ, ਜਿਸ ਕਾਰਨ ਇਹ ਜਨਤਕ ਛੁੱਟੀ ਹੈ। 12 ਅਕਤੂਬਰ ਨੂੰ ਸਕੂਲ, ਕਾਲਜ ਅਤੇ ਕਈ ਦਫ਼ਤਰ ਵੀ ਬੰਦ ਰਹਿਣਗੇ।
13 ਅਕਤੂਬਰ ਨੂੰ ਐਤਵਾਰ ਹੈ ਅਤੇ ਐਤਵਾਰ ਨੂੰ ਜਨਤਕ ਛੁੱਟੀ ਹੈ, ਜਿਸ ਕਾਰਨ ਬੈਂਕਾਂ ਨੂੰ ਹਫਤਾਵਾਰੀ ਛੁੱਟੀ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਸਕੂਲ, ਕਾਲਜ ਅਤੇ ਦਫ਼ਤਰ ਵੀ ਬੰਦ ਰਹਿਣਗੇ। ਇਸ ਤਰ੍ਹਾਂ 11, 12 ਅਤੇ 13 ਨੂੰ ਛੁੱਟੀਆਂ ਹੋਣ ਕਾਰਨ ਲਗਾਤਾਰ 3 ਦਿਨ ਸਰਕਾਰੀ ਛੁੱਟੀ ਰਹੇਗੀ।