Diljit Dosanjh ਨੂੰ ਸ਼ੋਅ ਤੋਂ ਪਹਿਲਾਂ ਨੋਟਿਸ, ਜਾਰੀ ਹੋੋਏ ਹੁਕਮ

ਦਿਲਜੀਤ ਦੋਸਾਂਝ ਆਪਣੇ ਕੰਸਰਟ ਨੂੰ ਲੈ ਕੇ ਸੁਰਖੀਆਂ ‘ਚ ਹਨ। ਦਿੱਲੀ ਵਿੱਚ ਇੱਕ ਬਹੁਤ ਹੀ ਸਫਲ ਸਮਾਗਮ ਤੋਂ ਬਾਅਦ ਉਹ ਅੱਜ (15 ਨਵੰਬਰ) ਹੈਦਰਾਬਾਦ ਵਿੱਚ ਇੱਕ ਸ਼ੋਅ ਕਰਨ ਜਾ ਰਹੇ ਹਨ। ਇਸ ਸ਼ੋਅ ਤੋਂ ਪਹਿਲਾਂ ਉਸ ਨੂੰ ਸਰਕਾਰੀ ਹੁਕਮ ਮਿਲ ਚੁੱਕੇ ਹਨ। ਤੇਲੰਗਾਨਾ ਸਰਕਾਰ ਨੇ ਗਾਇਕ ਦੇ ‘ਦਿਲ-ਲੁਮਿਨਾਤੀ’ ਸਮਾਰੋਹ ਦੇ ਪ੍ਰਬੰਧਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸੰਗੀਤ ਸਮਾਰੋਹ ਵਿੱਚ ਹਜ਼ਾਰਾਂ ਪ੍ਰਸ਼ੰਸਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਪਰ, ਪ੍ਰਸ਼ੰਸਕਾਂ ਦਾ ਦਿਲ ਟੁੱਟ ਸਕਦਾ ਹੈ ਕਿਉਂਕਿ ਗਾਇਕ ਇਸ ਸ਼ੋਅ ਵਿੱਚ ਪ੍ਰਸ਼ੰਸਕਾਂ ਦੇ ਪਸੰਦੀਦਾ ਗੀਤ ਨਹੀਂ ਗਾ ਸਕੇਗਾ।

ਦਿਲਜੀਤ ਦੋਸਾਂਝ ਦੇ ਗੀਤਾਂ ਨੂੰ ਹਰ ਕੋਈ ਸੁਣਦਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਲਾਈਵ ਕੰਸਰਟ ‘ਤੇ ਜਾਣ ਲਈ ਉਤਸ਼ਾਹਿਤ ਹਨ। ਇਸ ਗਾਇਕ ਦਾ ਲਾਈਵ ਸ਼ੋਅ ਸ਼ੁੱਕਰਵਾਰ (15 ਨਵੰਬਰ) ਨੂੰ ਹੈਦਰਾਬਾਦ ‘ਚ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਤੇਲੰਗਾਨਾ ਸਰਕਾਰ ਨੇ ਸ਼ਰਾਬ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ‘ਤੇ ਪਾਬੰਦੀ ਲਗਾਉਣ ਦਾ ਨੋਟਿਸ ਜਾਰੀ ਕੀਤਾ ਹੈ।

ਤੇਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਵਿੱਚ ਦਿਲਜੀਤ ਦੋਸਾਂਝ ਨੂੰ ਹਿੰਸਾ, ਨਸ਼ਿਆਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਗਈ ਹੈ। ਨੋਟਿਸ ਦੇ ਅਨੁਸਾਰ, ਸੰਗੀਤ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਲਿਆਉਣ ਤੋਂ ਵੀ ਰੋਕਿਆ ਗਿਆ ਹੈ, ਜਿਸ ਨਾਲ ਬੱਚਿਆਂ ਨੂੰ ਉੱਚੀ ਆਵਾਜ਼ ਤੋਂ ਬਚਾਉਣ ਵਿੱਚ ਕਾਫੀ ਹੱਦ ਤੱਕ ਮਦਦ ਮਿਲੇਗੀ। ਦਰਅਸਲ, WHO ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਸ਼ੋਰ ਬੱਚਿਆਂ ਲਈ ਸੁਰੱਖਿਅਤ ਨਹੀਂ ਹੈ।

ਦਸ ਦੇਈਏ ਕਿ ਦਿਲਜੀਤ ਦੋਸਾਂਝ ਦਾ 11 ਸ਼ਹਿਰਾਂ ਦਾ ਦਿਲ-ਲੁਮਿਨਾਟੀ ਟੂਰ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ। ਹੈਦਰਾਬਾਦ ਇਸ ਦੌਰੇ ਦਾ ਤੀਜਾ ਸਥਾਨ ਹੈ। ਅਕਤੂਬਰ ਦੇ ਆਖਰੀ ਹਫ਼ਤੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਹੋਏ ਲਾਈਵ ਸ਼ੋਅ ਤੋਂ ਬਾਅਦ ਉੱਥੇ ਗੰਦਗੀ ਦੇ ਢੇਰ ਨੇ ਸੁਰਖੀਆਂ ਬਟੋਰੀਆਂ ਸਨ। ਸਟੇਡੀਅਮ ਵਿੱਚ ਸ਼ਰਾਬ ਅਤੇ ਪਾਣੀ ਦੀਆਂ ਬੋਤਲਾਂ ਡਿੱਗੀਆਂ ਹੋਈਆਂ ਸਨ। ਗਾਇਕ ਅਤੇ ਉਸ ਦੀ ਪੂਰੀ ਟੀਮ ਨੂੰ ਸਹੀ ਢੰਗ ਨਾਲ ਪ੍ਰਬੰਧਨ ਨਾ ਕਰਨ ਲਈ ਟ੍ਰੋਲ ਕੀਤਾ ਗਿਆ ਸੀ।

Advertisement