ਉਤਰ ਪ੍ਰਦੇਸ਼ ਦੇ ਬਿਜਨੌਰ ਵਿਚ ਸੜਕ ਹਾਦਸੇ ‘ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਜ਼ਖਮੀ ਹੋਏ ਹਨ। ਧਾਮਪੁਰ ਖੇਤਰ ਵਿਚ ਨੈਸ਼ਨਲ ਹਾਈਵੇਅ ਉਤੇ ਇਕ ਤੇਜ਼ ਰਫ਼ਤਾਰ ਕਰੇਟਾ ਅਤੇ ਟੈਂਪੂ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਲਾੜਾ ਲਾੜੀ ਸਣੇ 7 ਵਿਕਅਤੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹੇਂ ਵਾਹਨ ਖਾਈ ਵਿਚ ਜਾ ਡਿੱਗੇ। ਜਾਣਕਾਰੀ ਮਿਲੀ ਹੈ ਕਿ ਵਿਆਹ ਕਰਵਾਉਣ ਉਪਰੰਤ ਲਾੜਾ ਵਿਸ਼ਾਲ ਅਤੇ ਲਾੜੀ ਖੁਸ਼ੀ ਆਪਣੇ ਪਰਿਵਾਰ ਨਾਲ ਝਾਰਖੰਡ ਤੋਂ ਬਿਜਨੌਰ ਵਾਪਸ ਆ ਰਹੇ ਸਨ। ਤਿਬੜੀ ਨਜ਼ਦੀਕ ਕਰੇਟਾ ਕਾਰ ਨੇ ਟੈਂਪੂ ਨੂੰ ਟੱਕਰ ਮਾਰ ਦਿੱਤੀ।
ਦਸਿਆ ਜਾ ਰਿਹਾ ਹੈ ਕਿ ਟੱਕਰ ਐਨੀ ਜ਼ਬਰਦਸਤ ਸੀ ਕਿ ਟੈਂਪੂ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਅਤੇ ਚਾਲਕ ਨੇ ਇਲਾਜ ਦੌਰਾਨ ਦਮ ਤੌੜ ਦਿੱਤਾ। ਦਰਅਸਲ, ਵਿਸ਼ਾਲ ਦੇ ਵਿਆਹ ਤੋਂ ਬਾਅਦ ਇੱਕ ਹੀ ਪਰਿਵਾਰ ਦੇ 6 ਲੋਕ ਝਾਰਖੰਡ ਤੋਂ ਆਪਣੇ ਪਿੰਡ ਆ ਰਹੇ ਸਨ। ਪਰਿਵਾਰ ਦੇ ਮੈਂਬਰ ਮੁਰਾਦਾਬਾਦ ਤੋਂ ਇੱਕ ਥ੍ਰੀ ਵ੍ਹੀਲਰ ਵਿੱਚ ਅੱਧੀ ਰਾਤ ਨੂੰ ਤੁਰੇ ਸਨ। ਧਾਮਪੁਰ ਨਗੀਨਾ ਰੋਡ ‘ਤੇ ਕ੍ਰੇਟਾ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਤਿੰਨ ਪਹੀਆ ਵਾਹਨ ਚਾਲਕ ਅਜੈਬ ਸਿੰਘ ਦੀ ਵੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਕ੍ਰੇਟਾ ਸਵਾਰਾਂ ਸੋਹੇਲ ਅਲਵੀ ਅਤੇ ਅਮਨ ਵਾਸੀ ਸ਼ੇਰਕੋਟ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।