ਸਰਦੀਆਂ ਦੇ ਮੌਸਮ ਦੌਰਾਨ ਧੁੰਦ ਪੈਣ ਕਰਕੇ ਉੱਤਰੀ ਰੇਲਵੇ ਨੇ ਕੁੱਲ 22 ਟਰੇਨਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ‘ਚੋਂ 2 ਟਰੇਨਾਂ ਨਿਰਧਾਰਤ ਰੂਟ ‘ਤੇ ਘੱਟ ਚੱਲਣਗੀਆਂ ਅਤੇ 4 ਟਰੇਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਕੈਂਸਲ ਕਰ ਦਿੱਤਾ ਗਿਆ ਹੈ। ਰੇਲਵੇ ਬੋਰਡ ਨੇ 1 ਦਸੰਬਰ 2024 ਤੋਂ 29 ਫਰਵਰੀ 2025 ਦਰਮਿਆਨ ਰੇਲ ਸੰਚਾਲਨ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਦਫ਼ਤਰ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਅੰਮ੍ਰਿਤਸਰ, ਵਾਰਾਣਸੀ ਤੋਂ ਬਹਰਾਇਚ, ਅੰਮ੍ਰਿਤਸਰ ਤੋਂ ਨੰਗਲ ਡੈਮ, ਅੰਮ੍ਰਿਤਸਰ ਤੋਂ ਪੂਰਨੀਆ ਕੋਰਟ ਅਤੇ ਫ਼ਿਰੋਜ਼ਪੁਰ ਤੋਂ ਚੰਡੀਗੜ੍ਹ ਚੱਲਣ ਵਾਲੀਆਂ ਰੇਲਾਂ 1 ਦਸੰਬਰ ਤੋਂ 28 ਫਰਵਰੀ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। 2 ਦਸੰਬਰ ਤੋਂ 1 ਮਾਰਚ ਤੱਕ ਬਹਿਰਾਇਚ ਤੋਂ ਵਾਰਾਣਸੀ, ਨੰਗਲ ਡੈਮ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਫ਼ਿਰੋਜ਼ਪੁਰ ਜਾਣ ਵਾਲੀਆਂ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਰੇਲਵੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕਾਨਪੁਰ ਸੈਂਟਰਲ ਤੋਂ ਕਾਠਗੋਦਾਮ ਅਤੇ ਅੰਬਾਲਾ ਤੋਂ ਬਰੌਨੀ ਜੰਕਸ਼ਨ ਤੱਕ ਚੱਲਣ ਵਾਲੀਆਂ ਟਰੇਨਾਂ 3 ਦਸੰਬਰ ਤੋਂ 25 ਫਰਵਰੀ ਤੱਕ ਰੱਦ ਰਹਿਣਗੀਆਂ, ਜਦਕਿ ਕਾਠਗੋਦਾਮ ਤੋਂ ਕਾਨਪੁਰ ਸੈਂਟਰਲ ਤੱਕ ਚੱਲਣ ਵਾਲੀਆਂ ਟਰੇਨਾਂ 12 ਦਸੰਬਰ ਤੋਂ 24 ਫਰਵਰੀ ਤੱਕ ਰੱਦ ਰਹਿਣਗੀਆਂ। ਇਸ ਤੋਂ ਇਲਾਵਾ ਹੋਰ ਵੀ ਕਈ ਟਰੇਨਾਂ ਹਨ ਜੋ ਖਰਾਬ ਮੌਸਮ ਕਾਰਨ ਰੱਦ ਰਹਿਣਗੀਆਂ। ਉਹ ਇਸ ਤਰ੍ਹਾਂ ਹੈ।
ਧੁੰਦ ਅਤੇ ਖ਼ਰਾਬ ਮੌਸਮ ਦਾ ਅਸਰ ਸਿਰਫ਼ ਰੇਲ ਗੱਡੀਆਂ ‘ਤੇ ਹੀ ਨਹੀਂ, ਸਗੋਂ ਉਡਾਣਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ‘ਚ ਖਰਾਬ ਮੌਸਮ ਕਾਰਨ ਫਲਾਈਟ ਸੰਚਾਲਨ ਪ੍ਰਭਾਵਿਤ ਹੋਇਆ ਹੈ। ਸੋਮਵਾਰ ਨੂੰ ਦਿੱਲੀ ਹਵਾਈ ਅੱਡੇ ‘ਤੇ ਕੁੱਲ 15 ਉਡਾਣਾਂ ਨੂੰ ਡਾਇਵਰਟ ਕੀਤਾ ਗਿਆ ਅਤੇ 100 ਤੋਂ ਵੱਧ ਉਡਾਣਾਂ ਦੇਰੀ ਨਾਲ ਚੱਲੀਆਂ। ਏਅਰ ਇੰਡੀਆ, ਸਪਾਈਸਜੈੱਟ ਅਤੇ ਇੰਡੀਗੋ ਨੇ ਐਕਸਪ੍ਰੈੱਸ ਦੇ ਜ਼ਰੀਏ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਰਾਸ਼ਟਰੀ ਰਾਜਧਾਨੀ ‘ਚ ਦਿੱਖ ਦੀ ਖਰਾਬ ਸਥਿਤੀ ਕਾਰਨ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ।