ਵੱਡੀ ਖ਼ਬਰ- ਗੌਤਮ ਅਡਾਨੀ ਤੇ 250 ਮਿਲੀਅਨ ਡਾਲਰ ਰਿਸ਼ਵਤ ਦੇਣ ਦਾ ਲੱਗਾ ਦੋਸ਼

ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਦੇਸ਼ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੌਤਮ ਅਡਾਨੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਅਮਰੀਕਾ ਦੀ ਨਿਊਯਾਰਕ ਦੀ ਅਦਾਲਤ ਵਿਚ ਗੌਤਮ ਅਡਾਨੀ ਸਮੇਤ ਸੱਤ ਲੋਕਾਂ ‘ਤੇ 25 ਕਰੋੜ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਹੈ। ਗੌਤਮ ਅਡਾਨੀ ਸਮੇਤ ਇਨ੍ਹਾਂ ਸੱਤਾਂ ‘ਤੇ ਅਗਲੇ 2 ਬਿਲੀਅਨ ਡਾਲਰ ਦੇ ਸੋਲਰ ਪਾਵਰ ਪਲਾਂਟਸ ਦੇ ਪ੍ਰਾਜੈਕਟ ਨੂੰ ਹਾਸਲ ਕਰਨ ਲਈ ਅਧਿਕਾਰੀਆਂ ਨੂੰ 25 ਕਰੋੜ ਡਾਲਰ ਤੋਂ ਵੱਧ ਦੀ ਰਿਸ਼ਵਤ ਦੇਣ ਦਾ ਦੋਸ਼ ਹੈ।

Advertisement