ਉੱਤਰੀ ਭਾਰਤ ਵਿੱਚ ਤੇਜ਼ ਠੰਢ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਬੇਮੌਸਮੀ ਮੀਂਹ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਮੀਂਹ ‘ਸਟੋਰਮ ਫੈਂਗਲ’ ਕਾਰਨ ਹੋ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਬੰਗਾਲ ਦੀ ਖਾੜੀ ਤੋਂ ਇੱਕ ਚੱਕਰਵਾਤੀ ਤੂਫ਼ਾਨ ਪੈਂਦਾ ਹੋਵੇਗਾ, ਜਿਸ ਦੇ 2 ਦਿਨਾਂ ਵਿੱਚ ਤਾਮਿਲਨਾਡੂ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਬੰਗਾਲ ਦੀ ਖਾੜੀ ਦੇ ਦੱਖਣੀ ਹਿੱਸੇ ਵਿੱਚ ਇੱਕ ਦਬਾਅ ਵਾਲੇ ਖੇਤਰ ਬਣਨ ਬਾਰੇ ਚਿਤਾਵਨੀ ਦਿੱਤੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ਼ ਹੋ ਸਕਦਾ ਹੈ ਤੇ ਤੂਫ਼ਾਨ ਵਿੱਚ ਬਦਲ ਸਕਦਾ ਹੈ। ਇਸ ਤੂਫ਼ਾਨ ਦਾ ਨਾਂ ‘ਫੇਂਗਲ’ ਹੋਵੇਗਾ। ਇਸ ਕਾਰਨ ਤਾਮਿਲਨਾਡੂ, ਪੁਡੂਚੇਰੀ ਤੇ ਆਂਧਰਾ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕਿਆਂ ‘ਚ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
Tamil Nadu | Due to continuous rainfall in the district, Tiruchirappalli District Collector Pradeep Kumar has announced a holiday for all schools & colleges in the district today.
— ANI (@ANI) November 27, 2024
ਇਸ ਚੱਕਰਵਾਤ ਦਾ ਅਸਰ ਮੰਗਲਵਾਰ ਤੋਂ ਹੀ ਦਿਖਾਈ ਦੇ ਰਿਹਾ ਹੈ। ਕੱਲ੍ਹ ਤੋਂ ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ। ਤੂਫ਼ਾਨ ਫੈਂਗਲ ਨਾਲ ਨਜਿੱਠਣ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਤਾਮਿਲਨਾਡੂ ਦੇ ਤ੍ਰਿਚੀ, ਰਾਮਨਾਥਪੁਰਮ, ਨਾਗਾਪੱਟੀਨਮ, ਕੁੱਡਲੋਰ, ਵਿੱਲੂਪੁਰਮ ਤੇ ਤਿਰੂਵੱਲੁਰ ਜ਼ਿਲ੍ਹਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਦਸ ਦੇਈਏ ਕਿ ਚੱਕਰਵਾਤੀ ਤੂਫ਼ਾਨ ਫੇਂਗਲ ਦੇ ਅੱਜ ਤਾਮਿਲਨਾਡੂ ਤੱਟ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਇੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦੇ ਹੋਏ ਇੰਡੀਗੋ ਏਅਰਲਾਈਨਜ਼ ਨੇ ਮੰਗਲਵਾਰ ਰਾਤ ਨੂੰ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ। ਇਸ ਐਡਵਾਈਜ਼ਰੀ ਮੁਤਾਬਕ ਚੇਨਈ, ਤੂਤੀਕੋਰਿਨ ਤੇ ਮਦੁਰਾਈ ਜਾਣ ਤੇ ਆਉਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ, ਜਦਕਿ ਤਿਰੂਚਿਰਾਪੱਲੀ ਤੇ ਸਲੇਮ ਵੀ ਹੁਣ ਪ੍ਰਭਾਵਿਤ ਹੋ ਸਕਦੇ ਹਨ। ਤੂਫ਼ਾਨ ਦੇ 2 ਦਿਨਾਂ ‘ਚ ਤਾਮਿਲਨਾਡੂ ਦੇ ਤੱਟ ‘ਤੇ ਪਹੁੰਚਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਨ੍ਹਾਂ ਇਲਾਕਿਆਂ ‘ਚ ਭਾਰੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੂਫ਼ਾਨ ਦੇ ਪ੍ਰਭਾਵ ਕਾਰਨ 27 ਤੋਂ 29 ਨਵੰਬਰ ਤੱਕ ਤਾਮਿਲਨਾਡੂ, ਪੁਡੂਚੇਰੀ ਤੇ ਸ਼੍ਰੀਲੰਕਾ ਦੇ ਤੱਟਾਂ ‘ਤੇ 65 ਕਿਲੋਮੀਟਰ ਪ੍ਰਤੀ ਘੰਟਾ ਤੋਂ 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।