ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਦਾ ਅਧਿਕਾਰ ਮਿਲ ਗਿਆ ਹੈ ਪਰ ਪਾਕਿਸਤਾਨ ਵਿੱਚ 2025 ਦੀ ਚੈਂਪੀਅਨਸ ਟਰਾਫੀ ਦਾ ਆਯੋਜਨ ਮੁਸ਼ਕਲ ਵਿੱਚ ਹੈ। ਦੇਸ਼ ਵਿੱਚ ਚੱਲ ਰਹੀ ਰਾਜਨੀਤਿਕ ਅਸਥਿਰਤਾ ਦੇ ਕਾਰਨ, ਸ਼੍ਰੀਲੰਕਾ ਏ ਟੀਮ ਨੇ ਆਪਣੀ ਇੱਕ ਰੋਜ਼ਾ ਲੜੀ ਅੱਧ ਵਿਚਾਲੇ ਰੱਦ ਕਰ ਦਿੱਤੀ। ਇਹ ਘਟਨਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਵਰਚੁਅਲ ਮੀਟਿੰਗ ਤੋਂ ਪਹਿਲਾਂ ਸਾਹਮਣੇ ਆਈ ਹੈ, ਜਿੱਥੇ ਇਸ ਟੂਰਨਾਮੈਂਟ ਦੇ ਸੰਗਠਨ ਬਾਰੇ ਚਰਚਾ ਕੀਤੀ ਜਾਣੀ ਹੈ।
ਨਿਊਜ਼ ਏਜੰਸੀ ਆਈਏਐਨਐਸ ਦੇ ਸੂਤਰਾਂ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਤੋਂ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਹਟਾਈ ਜਾ ਸਕਦੀ ਹੈ। ਕਈ ਦੇਸ਼ਾਂ ਨੇ ਪਾਕਿਸਤਾਨ ਦੀ ਸੁਰੱਖਿਆ ਸਥਿਤੀ ‘ਤੇ ਵੀ ਸਵਾਲ ਉਠਾਏ ਹਨ। ਅਜਿਹੇ ‘ਚ ਉਮੀਦ ਕੀਤੀ ਜਾ ਰਹੀ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (PCB) ਟੂਰਨਾਮੈਂਟ ਦੇ ਆਯੋਜਨ ਲਈ ਹਾਈਬ੍ਰਿਡ ਮਾਡਲ ‘ਤੇ ਸਹਿਮਤ ਹੋ ਸਕਦਾ ਹੈ।
ਦਸ ਦੇਈਏ ਕਿ ਸ਼੍ਰੀਲੰਕਾ ਏ ਟੀਮ ਨੇ ਸਿਆਸੀ ਅਸਥਿਰਤਾ ਦੇ ਕਾਰਨ ਆਪਣੇ ਬਾਕੀ ਦੋ ਵਨਡੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ।
ਪਾਕਿਸਤਾਨ, ਜੋ 1996 ਤੋਂ ਬਾਅਦ ਪਹਿਲੀ ਵਾਰ ICC ਸਮਾਗਮ ਦੀ ਮੇਜ਼ਬਾਨੀ ਕਰਨ ਦੀ ਉਮੀਦ ਕਰ ਰਿਹਾ ਹੈ, ਨੂੰ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਧਾਨੀ ਇਸਲਾਮਾਬਾਦ ਵਿੱਚ ਸੁਰੱਖਿਆ ਲੌਕਡਾਊਨ ਤੇ ਵੱਧਦੇ ਵਿਰੋਧ ਪ੍ਰਦਰਸ਼ਨਾਂ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ। Champions Trophy 2025: ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਦਾ ਅਧਿਕਾਰ ਮਿਲ ਗਿਆ ਹੈ ਪਰ ਪਾਕਿਸਤਾਨ ਵਿੱਚ 2025 ਦੀ ਚੈਂਪੀਅਨਸ ਟਰਾਫੀ ਦਾ ਆਯੋਜਨ ਮੁਸ਼ਕਲ ਵਿੱਚ ਹੈ। ਦੇਸ਼ ਵਿੱਚ ਚੱਲ ਰਹੀ ਰਾਜਨੀਤਿਕ ਅਸਥਿਰਤਾ ਦੇ ਕਾਰਨ, ਸ਼੍ਰੀਲੰਕਾ ਏ ਟੀਮ ਨੇ ਆਪਣੀ ਇੱਕ ਰੋਜ਼ਾ ਲੜੀ ਅੱਧ ਵਿਚਾਲੇ ਰੱਦ ਕਰ ਦਿੱਤੀ। ਇਹ ਘਟਨਾ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਦੀ ਵਰਚੁਅਲ ਮੀਟਿੰਗ ਤੋਂ ਪਹਿਲਾਂ ਸਾਹਮਣੇ ਆਈ ਹੈ, ਜਿੱਥੇ ਇਸ ਟੂਰਨਾਮੈਂਟ ਦੇ ਸੰਗਠਨ ਬਾਰੇ ਚਰਚਾ ਕੀਤੀ ਜਾਣੀ ਹੈ।
ਭਾਰਤ ਨੇ ਚੈਂਪੀਅਨਸ ਟਰਾਫੀ 2025 ਲਈ ਪਾਕਿਸਤਾਨ ਜਾਣ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ। ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਇਹ ਫੈਸਲਾ ਲਿਆ ਹੈ। ਭਾਰਤ ਪਹਿਲਾਂ ਹੀ ਇਸ ਟੂਰਨਾਮੈਂਟ ਨੂੰ ਹਾਈਬ੍ਰਿਡ ਮਾਡਲ ਬਣਾਉਣ ਦੀ ਮੰਗ ਕਰ ਰਿਹਾ ਹੈ। ਹੁਣ ਸ੍ਰੀਲੰਕਾ ਏ ਟੀਮ ਦਾ ਦੌਰਾ ਰੱਦ ਹੋਣ ਨਾਲ ਪਾਕਿਸਤਾਨ ਲਈ ਟੂਰਨਾਮੈਂਟ ਦੀ ਮੇਜ਼ਬਾਨੀ ਹੋਰ ਵੀ ਔਖੀ ਹੋ ਗਈ ਹੈ।