ਰਾਜ ਕੁੰਦਰਾਂ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਕੀਤੀ ਛਾਪੇਮਾਰੀ

ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਰਾਜ ਕੁੰਦਰਾ ਦੇ ਘਰ ਅਤੇ ਉਨ੍ਹਾਂ ਦੇ ਕਰੀਬੀਆਂ ‘ਤੇ ਛਾਪੇਮਾਰੀ ਕੀਤੀ ਹੈ। ਰਾਜ ਕੁੰਦਰਾ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਹਨ। ਈਡੀ ਨੇ ਇਹ ਕਾਰਵਾਈ ਪੋਰਨੋਗ੍ਰਾਫੀ ਮਾਮਲੇ ਵਿੱਚ ਕੀਤੀ ਹੈ। ਇਹ ਛਾਪੇਮਾਰੀ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਥਾਵਾਂ ’ਤੇ ਹੋਈ। ਪੋਰਨੋਗ੍ਰਾਫੀ ਦਾ ਇਹ ਮਾਮਲਾ ਕਈ ਸਾਲ ਪੁਰਾਣਾ ਹੈ।

ਦਸ ਦੇਈਏ ਕਿ ਪੋਰਨ ਰੈਕੇਟ ਮਾਮਲੇ ‘ਚ ਈਡੀ ਸਿਰਫ ਰਾਜ ਕੁੰਦਰਾ ਦੇ ਹੀ ਨਹੀਂ ਸਗੋਂ ਕਈ ਹੋਰ ਲੋਕਾਂ ਦੇ ਘਰਾਂ ਦੀ ਵੀ ਤਲਾਸ਼ੀ ਲੈ ਰਹੀ ਹੈ। ਇਹ ਕਾਰਵਾਈ ਮੋਬਾਈਲ ਐਪਸ ਰਾਹੀਂ ਪੋਰਨ ਕੰਟੈਂਟ ਬਣਾਉਣ ਅਤੇ ਸਰਕੂਲੇਸ਼ਨ ਨਾਲ ਜੁੜੀ ਹੈ, ਇਹ ਜਾਂਚ ਮੁੰਬਈ ਪੁਲਿਸ ਦੇ 2021 ਦੇ ਮਾਮਲੇ ‘ਤੇ ਆਧਾਰਿਤ ਹੈ। ਇਸ ਮਾਮਲੇ ‘ਚ ED ਦੀ ਟੀਮ ਨੇ ਕੁੱਲ 15 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦੇਸ਼ ਵਿੱਚ ਜੋ ਪੈਸਾ ਇਕੱਠਾ ਕੀਤਾ ਗਿਆ ਸੀ, ਉਸ ਨੂੰ ਇਨ੍ਹਾਂ ਵੀਡੀਓਜ਼ ਰਾਹੀਂ ਵਿਦੇਸ਼ਾਂ ਵਿੱਚ ਟਰਾਂਸਫਰ ਕੀਤਾ ਗਿਆ ਸੀ। ਇਸ ਤਰ੍ਹਾਂ ਵੱਡੀ ਮਾਤਰਾ ‘ਚ ਪੈਸਾ ਇਕ ਥਾਂ ਤੋਂ ਦੂਜੀ ਥਾਂ ‘ਤੇ ਟਰਾਂਸਫਰ ਕੀਤਾ ਗਿਆ ਅਤੇ ਹੁਣ ED ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਜੁਲਾਈ 2021 ‘ਚ ਗ੍ਰਿਫਤਾਰ ਕੀਤਾ ਸੀ। ਸਿਟੀ ਕੋਰਟ ਨੇ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਰਾਜ ਕੁੰਦਰਾ ਨੇ ਆਪਣੇ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਉਹ ਦੋ ਮਹੀਨੇ ਜੇਲ੍ਹ ਵੀ ਕੱਟ ਚੁੱਕੇ ਹਨ।

ਰਾਜ ਕੁੰਦਰਾ ਅਤੇ ਦੋਵੇਂ ਅਜੈ ਭਾਰਦਵਾਜ ਨਾਲ ਜੁੜੇ ਬਿਟਕੁਆਇਨ ਧੋਖਾਧੜੀ ਨਾਲ ਸਬੰਧਤ ਇੱਕ ਵੱਖਰੀ ਮਨੀ ਲਾਂਡਰਿੰਗ ਜਾਂਚ ਦੇ ਘੇਰੇ ਵਿੱਚ ਹਨ। ਈਡੀ ਨੇ ਜਾਂਚ ਲਈ ਸ਼ਿਲਪਾ ਸ਼ੈੱਟੀ ਦੇ ਜੁਹੂ ਬੰਗਲੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

Advertisement