ਸੁਖਬੀਰ ਬਾਦਲ ਨੇ ਗੱਲ ਵਿੱਚ ਪਾਈ ਤਖ਼ਤੀ ਅਤੇ ਹੱਥ ਚ ਫੜ੍ਹਿਆ ਬਰਛਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਪੁੱਜੇ ਹਨ। ਇਸਦੇ ਨਾਲ-ਨਾਲ ਅਕਾਲੀ ਆਗੂ ਵੀ ਅੱਜ ਆਪਣੀ ਸਜ਼ਾ ਭੁਗਤਣ ਲਈ ਉੱਥੇ ਪਹੁੰਚ ਗਏ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਹੱਥ ਵਿੱਚ ਬਰਛਾ ਫੜ੍ਹਿਆ ਹੋਇਆ ਹੈ ਅਤੇ ਗਲੇ ਵਿੱਚ ਤਖ਼ਤੀ ਵੀ ਹੈ। ਸੁਖਬੀਰ ਬਾਦਲ ਨੇ ਸੇਵਾਦਾਰਾਂ ਦੀ ਪੋਸ਼ਾਕ ਪਾਈ ਹੋਈ ਹੈ।

ਇਸ ਤੋਂ ਬਾਅਦ ਉਹ ਭਾਂਡੇ ਸਾਫ਼ ਕਰਕੇ ਅਤੇ ਕੀਰਤਨ ਸਰਵਣ ਸੁਣਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ | ਹੋਰ ਆਗੂਆਂ ਨੂੰ 3 ਤੋਂ 12 ਦਸੰਬਰ ਨੂੰ ਦੁਪਹਿਰ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਵਿਖੇ ਪਖਾਨਿਆਂ ਦੀ ਸਫ਼ਾਈ ਕਰਨ, ਫਿਰ ਇਸ਼ਨਾਨ ਕਰਨ, ਲੰਗਰ ਛਕਾਉਣ ਅਤੇ ਫਿਰ ਨਿਤਨੇਮ ਤੇ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ।

ਦਸ ਦਈਏ ਕਿ ਜਥੇਦਾਰ ਦੇ ਹੁਕਮਾਂ ‘ਤੇ ਸੁਖਬੀਰ ਬਾਦਲ ਦੇ ਪੈਰ ‘ਚ ਫਰੈਕਚਰ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਨੂੰ ਸੇਵਾਦਾਰ ਦਾ ਚੋਲਾ ਪਾ ਕੇ, ਹੱਥ ‘ਚ ਬਰਛਾ ਫੜ੍ਹਾ ਕੇ ਵ੍ਹੀਲਚੇਅਰ ‘ਤੇ ਬੈਠਣ ਦੇ ਹੁਕਮ ਦਿੱਤੇ ਗਏ ਹਨ। ਇਸਦਾ ਸਮਾਂ 9 ਤੋਂ 10 ਵਜੇ ਤੱਕ ਹੋਵੇਗਾ।

Advertisement