ਮੁੰਬਈ ਦੇ ਜੋਗੇਸ਼ਵਰੀ ਪੁਲ ‘ਤੇ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕਾਰ ‘ਚੋਂ ਉੱਚੀਆਂ-ਉੱਚੀਆਂ ਲਪਟਾ ਨਿਕਲਣ ਲੱਗੀਆਂ ਜਿਸ ਕਾਰ ਨੂੰ ਅੱਗ ਲੱਗੀ ਉਹ ਲਗਜ਼ਰੀ ਕਾਰ ਹੈ। ਸੜਕ ਵਿਚਕਾਰ ਲਗਜ਼ਰੀ ਕਾਰ ਨੂੰ ਅੱਗ ਲੱਗਣ ਕਾਰਨ ਉੱਥੇ ਟ੍ਰੈਫਿਕ ਜਾਮ ਲੱਗ ਗਿਆ। ਇਹ ਕੋਈ ਹੋਰ ਕਾਰ ਨਹੀਂ ਸਗੋਂ ਬੀਐਮਡਬਲਿਊ ਦੀ ਹੈ। ਆਓ ਜਾਣਦੇ ਹਾਂ ਵਾਹਨਾਂ ਨੂੰ ਅੱਗ ਕਿਉਂ ਲੱਗਦੀ ਹੈ। ਮੁੰਬਈ ਦੇ ਜੋਗੇਸ਼ਵਰੀ ਪੁਲ ‘ਤੇ BMW ਕਾਰ ਨੂੰ ਅੱਗ ਲੱਗਣ ਦਾ ਕਾਰਨ ਅਜੇ ਤਕ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਅੱਗ ਲੱਗਣ ਦੀ ਘਟਨਾ ਦੇ ਕੁਝ ਕਾਰਨ ਹੋ ਸਕਦੇ ਹਨ।
ਕਾਰ ਨੂੰ ਅੱਗ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ।
ਇੰਜਣ ਓਵਰਹੀਟਿੰਗ।
ਵਾਇਰਿੰਗ ‘ਚ ਸਮੱਸਿਆ ਜਾਂ ਸ਼ਾਰਟ ਸਰਕਟ ਹੋਣਾ।
ਕਾਰ ‘ਚ ਤੇਲ ਜਾਂ ਗੈਸ ਲੀਕ ਹੋਣ ਦੀ ਵਜ੍ਹਾ।
ਕਾਰ ਦੀ ਬੈਟਰੀ ਦਾ ਡੈਮੋਜ ਹੋ ਜਾਣਾ।
ਕਾਰ ‘ਚ ਸਮੋਕਿੰਗ ਮੈਟੀਰੀਅਲ ਵਰਗੇ ਲਾਈਟਰ, ਸਿਗਰਟ ਦਾ ਇਸਤੇਮਾਲ ਹੋਣਾ।
ਕਾਰ ਦੇ ਕੈਟੇਲਿਟਿਕ ਕਨਵਰਟਰ ਦਾ ਗ਼ਲਤੀ ਨਾਲ ਵੱਖ ਹੋ ਜਾਣਾ।
ਕਾਰ ‘ਚ ਮਾਰਕੀਟ ਤੋਂ ਸਸਤੀ CNG/LPG ਕਿੱਟ ਲਗਾਉਣਾ।
ਚੱਲਦੀ ਕਾਰ ਨੂੰ ਅੱਗ ਲੱਗਣ ‘ਤੇ ਕੀ ਕਰੀਏ ?
ਚੱਲਦੀ ਕਾਰ ‘ਚ ਅੱਗ ਲੱਗਣ ‘ਤੇ ਉਸ ਨੂ ਸੜਕ ਕਿਨਾਰੇ ਰੋਕੋ।
ਇਸ ਤੋਂ ਬਾਅਦ ਇੰਜਣ ਨੂੰ ਬੰਦ ਕਰੋ ਤੇ ਚਾਬੀਆਂ ਕੱਢ ਲਓ।
ਜਿੰਨੀ ਜਲਦੀ ਹੋ ਸਕੇ ਕਾਰ ਤੋਂ ਬਾਹਰ ਨਿਕਲ ਜਾਓ।
ਜੇਕਰ ਕਾਰ ਦੇ ਦਰਵਾਜ਼ੇ ਨਹੀਂ ਖੁੱਲ੍ਹ ਰਹੇ ਤਾਂ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਜਾਓ।
ਕਾਰ ਤੋਂ ਦੂਰ ਖੜ੍ਹੇ ਰਹੋ ਤੇ ਅੱਗ ਦੇ ਬੁਝਣ ਦੀ ਉਡੀਕ ਕਰੋ।
ਕਾਰ ਤੋਂ ਬਾਹਰ ਨਿਕਲਣ ਤੋਂ ਬਾਅਦ ਪੁਲਿਸ ਜਾਂ ਫਾਇਰ ਬ੍ਰਿਗੇਡ ਨੂੰ ਕਾਲ ਕਰੋ।
ਕਾਰ ਦੀ ਵੀਡੀਓ ਬਣਾਓ ਤਾਂ ਕਿ ਇੰਸ਼ੋਰੈਂਸ ਕਲੇਮ ਲੈਣ ‘ਚ ਆਸਾਨੀ ਰਹੇ।
ਇਸ ਦੇ ਨਾਲ ਹੀ ਕਾਰ ਬੀਮਾ ਕੰਪਨੀ ਤੇ ਸਰਵਿਸ ਸੈਂਟਰ ਨੂੰ ਵੀ ਸੂਚਿਤ ਕਰੋ।
ਕਾਰ ‘ਚ ਸਾਮਾਨ ਲੈਣ ਲਈ ਉਸ ਦੇ ਨੇੜੇ ਨਾ ਜਾਓ।
ਜੇਕਰ ਤੁਹਾਡੇ ਨਾਲ ਕੋਈ ਬੱਚਾ ਹੈ ਤਾਂ ਉਸ ‘ਤੇ ਨਜ਼ਰ ਰੱਖੋ।
ਜੇ ਕਾਰ ਨੂੰ ਅੱਗ ਲੱਗ ਜਾਂਦੀ ਹੈ ਤਾਂ ਧੂੰਆਂ ਅੰਦਰ ਫੈਲਣ ਤੋਂ ਪਹਿਲਾਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ।
ਕਾਰ ਦੇ ਇੰਜਣ ਨੂੰ ਬੰਦ ਕਰ ਦਿਉ, ਜਿਸ ਨਾਲ ਫਿਊਲ ਦੀ ਸਪਲਾਈ ਬੰਦ ਹੋ ਜਾਵੇ ਤਾਂ ਜੋ ਅੱਗ ਫੈਲਣ ਦਾ ਖ਼ਤਰਾ ਘੱਟ ਜਾਵੇ।
ਜੇਕਰ ਫ਼ੋਨ ਅੰਦਰ ਰਹਿ ਗਿਆ ਹੈ ਤਾਂ ਕਿਸੇ ਹੋਰ ਤੋਂ ਫ਼ੋਨ ਲੈ ਕੇ ਐਮਰਜੈਂਸੀ ਸੇਵਾਵਾਂ ਨੂੰ ਕਾਲ ਕਰਨ ਲਈ ਕਹੋ।