AAP ਨੇ ਆਖ਼ਰੀ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਆਮ ਆਦਮੀ ਪਾਰਟੀ ਨੇ ਅੱਜ ਆਪਣੀ ਚੌਥੀ ਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਰਵਾਇਤੀ ਨਵੀਂ ਦਿੱਲੀ ਸੀਟ ਤੋਂ ਚੋਣ ਲੜਨਗੇ, ਜਦਕਿ ਸੀਐਮ ਆਤਿਸ਼ੀ ਕਾਲਕਾਜੀ ਤੋਂ ਚੋਣ ਲੜਨਗੇ। ਮੰਤਰੀ ਸੌਰਭ ਭਾਰਦਵਾਜ ਨੂੰ ਗ੍ਰੇਟਰ ਕੈਲਾਸ਼ ਤੇ ਗੋਪਾਲ ਰਾਏ ਨੂੰ ਬਾਬਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਆਪ ਨੇ ਇਸ ਸੂਚੀ ‘ਚ 38 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਪ ਦੀ ਅੰਤਿਮ ਸੂਚੀ ‘ਚ ਜ਼ਿਆਦਾਤਰ ਨਾਂ ਉਨ੍ਹਾਂ ਦੇ ਹਨ, ਜਿਨ੍ਹਾਂ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਜਦੋਂ ਕਿ ਸੀਐਮ ਆਤਿਸ਼ੀ ਕੈਬਨਿਟ ਮੰਤਰੀਆਂ ਸੌਰਭ ਭਾਰਦਵਾਜ, ਇਮਰਾਨ ਹੁਸੈਨ, ਗੋਪਾਲ ਰਾਏ ਤੇ ਮੁਕੇਸ਼ ਕੁਮਾਰ ਅਹਲਾਵਤ ਦੀਆਂ ਟਿਕਟਾਂ ਨੂੰ ਦੁਹਰਾਇਆ ਗਿਆ ਹੈ। ਇਸ ਤੋਂ ਇਲਾਵਾ ‘ਆਪ’ ਨੇ ਪਾਰਟੀ ਦੇ ਵੱਡੇ ਚਿਹਰਿਆਂ ਸੋਮਨਾਥ ਭਾਰਤੀ, ਦੁਰਗੇਸ਼ ਪਾਠਕ ਤੇ ਅਮਾਨਤੁੱਲਾ ਖਾਨ ‘ਤੇ ਵੀ ਭਰੋਸਾ ਜਤਾਇਆ ਹੈ।

ਦਸ ਦੇਈਏ ਕਿ 38 ਉਮੀਦਵਾਰਾਂ ਦੀ ਸੂਚੀ ‘ਚ ਹੈਰਾਨੀਜਨਕ ਨਾਂ ਰਮੇਸ਼ ਪਹਿਲਵਾਨ ਦਾ ਹੈ, ਜੋ ਅੱਜ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ‘ਚ ‘ਆਪ’ ‘ਚ ਸ਼ਾਮਲ ਹੋ ਗਏ ਹਨ। ਰਮੇਸ਼ ਪਹਿਲਵਾਨ ਨੂੰ ਕਸਤੂਰਬਾ ਨਗਰ ਤੋਂ ਟਿਕਟ ਦਿੱਤੀ ਗਈ ਹੈ। ਰਮੇਸ਼ ਦੀ ਪਤਨੀ ਕੁਸੁਮਲਤਾ ਕੌਂਸਲਰ ਹੈ। ਕੁਸੁਮਲਤਾ ਵੀ ਆਪ ‘ਚ ਸ਼ਾਮਲ ਹੋ ਗਈ ਹੈ। ਦੋਵੇਂ ਪਤੀ-ਪਤਨੀ ਨੇ 2017 ‘ਚ ਆਪ ਛੱਡ ਦਿੱਤੀ ਸੀ ਅਤੇ ਸੱਤ ਸਾਲਾਂ ਦੇ ਵਕਫੇ ਤੋਂ ਬਾਅਦ ‘ਆਪ’ ‘ਚ ਸ਼ਾਮਲ ਹੋਏ ਹਨ।

Advertisement