‘Punjab Vs Panjab’ ਨੂੰ ਲੈ ਕੇ ਛਿੜਿਆ ਵਿਵਾਦ, ਦਿਲਜੀਤ ਦੋਸਾਂਝ ਨੇ ਗੁਰੂ ਰੰਧਾਵਾ ਨੂੰ ਦਿੱਤਾ ਜਵਾਬ

ਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਹਾਲ ਹੀ ਵਿੱਚ ਇੱਕ ਕ੍ਰਿਪਟਿਕ ਪੋਸਟ ਨਾਲ ਸੋਸ਼ਲ ਮੀਡੀਆ ਯੂਜ਼ਰਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਗਾਇਕ ਦੀ ਇਹ ਪੋਸਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਦਿਲਜੀਤ ਦੋਸਾਂਝ ਦੇ ਟਵੀਟ ਕਾਰਨ ‘Punjab ਬਨਾਮ Panjab’ ਵਿਵਾਦ ਤੇਜ਼ ਹੋ ਰਿਹਾ ਹੈ। ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦੋਸਾਂਝਾਵਾਲੇ ਨੇ ਆਪਣੇ ਚੰਡੀਗੜ੍ਹ ਕੰਸਰਟ ਦਾ ਐਲਾਨ ਕਰਨ ਲਈ ‘Punjab’ ਦੀ ਬਜਾਏ ‘Panjab’ ਦੀ ਵਰਤੋਂ ਕੀਤੀ। ਦਿਲਜੀਤ ਦੇ ਸਪੈਲਿੰਗ ਦੀ ਵਰਤੋਂ ਨੇ ਸਭ ਦਾ ਧਿਆਨ ਖਿੱਚਿਆ, ਕਿਉਂਕਿ ਇਹ ਆਮ ਤੌਰ ‘ਤੇ ਖੇਤਰ ਦੇ ਪਾਕਿਸਤਾਨੀ ਹਿੱਸੇ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਉਸਦੀ ਔਨਲਾਈਨ ਬਹੁਤ ਜ਼ਿਆਦਾ ਆਲੋਚਨਾ ਹੋਈ।

ਇਸ ਉੱਪਰ ਗਾਇਕ ਗੁਰੂ ਰੰਧਾਵਾ ਵੱਲੋਂ ਟਵੀਟ ਸ਼ੇਅਰ ਕੀਤਾ ਗਿਆ। ਗੁਰੂ ਰੰਧਾਵਾ ਨੇ ਐਤਵਾਰ ਰਾਤ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇੱਕ ਕ੍ਰਿਪਟਿਕ ਨੋਟ ਲਿਖ ਕੇ ਲੋਕਾਂ ਦਾ ਧਿਆਨ ਖਿੱਚਿਆ। ਦਿਲਜੀਤ ਦੋਸਾਂਝ ਦੀ ਇੱਕ ਪੋਸਟ ਤੋਂ ਬਾਅਦ ਸ਼ੁਰੂ ਹੋਏ ‘Punjab Vs Panjab’ ਵਿਵਾਦ ਦੇ ਵਿਚਕਾਰ ਆਉਣ ਤੋਂ ਬਾਅਦ ਉਸ ਦੀ ਪੋਸਟ ਦੇ ਸਮੇਂ ‘ਤੇ ਸਵਾਲ ਉਠਾਏ ਗਏ ਸਨ। ਇਸ ਦੌਰਾਨ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਤਿਰੰਗੇ ਦੇ ਇਮੋਜੀ ਦੇ ਨਾਲ ‘ਪੰਜਾਬ’ ਸ਼ਬਦ ਪੋਸਟ ਕੀਤਾ। ਜਿਸਨੇ ਹਰ ਕਿਸੇ ਦਾ ਧਿਆਨ ਖਿੱਚਿਆ। ਹੁਣ ਇਸ ਉੱਪਰ ਦਿਲਜੀਤ ਦੋਸਾਂਝ ਵੱਲੋਂ ਵੀ ਪ੍ਰਤੀਕਿਰਿਆ ਦਿੱਤੀ ਗਈ ਹੈ।

ਦਿਲਜੀਤ ਦੋਸਾਂਝ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਪੰਜਾਬ… ਕਿਸੇ ਇੱਕ ਟਵੀਟ ਵਿੱਚ ਜੇਕਰ ਪੰਜਾਬ ਦੇ ਨਾਲ ਫਲੈਗ ਮੈਨਸ਼ਨ ਰਹਿ ਗਿਆ ਤਾਂ Conspiracy…BENGALURU ਦੇ ਟਵੀਟ ਵਿੱਚ ਵੀ ਇੱਕ ਜਗ੍ਹਾ ਰਹਿ ਗਿਆ ਸੀ ਮੈਨਸ਼ਨ ਕਰਨਾ…ਜੇਕਰ ਪੰਜਾਬ ਨੂੰ PANJAB ਲਿਖਿਆ ਤਾਂ Conspiracy… PANJAB ਨੂੰ ਚਾਹੇ PUNJAB ਲਿਖੋ..ਪੰਜਾਬ ਪੰਜਾਬ ਹੀ ਰਹਿਣਾ 😇… ਪੰਜ ਆਬ- 5 ਨਦੀਆਂ…

ਗੋਰਿਆਂ ਦੀ ਭਾਸ਼ਾ ਇੰਗਲਿਸ਼ ਦੇ ਸਪੈਲਿੰਗ ਤੇ Conspiracy ਕਰਨ ਵਾਲਿਓ ਸਾਬਾਸ਼ 👏🏽👏🏽… ਮੈਂ ਤਾ ਫਿਊਚਰ ਵਿੱਚ ਪੰਜਾਬੀ ਵਿੱਚ ਲਿਖਿਆ ਕਰਨਾ ਪੰਜਾਬ 😇… ਤੁਸੀ ਨਹੀਂ ਹਟਣਾ ਮੈਨੂੰ ਪਤਾ… ਲੱਗੇ ਰਹੋ… ਕਿੰਨੀ ਵਾਰ ਸਾਬਤ ਕਰਿਏ We LOVE INDIA….ਕੋਈ ਨਵੀਂ ਗੱਲ ਕਰੋ ਯਾਰ…ਜਾਂ ਤੁਹਾਨੂੰ ਟਾਸਕ ਹੀ ਇਹ ਮਿਲਿਆ…? ਵੇਖੋ ਦਿਲਜੀਤ ਦਾ ਇਹ ਟਵੀਟ…

Advertisement