ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਨਗਰ ਨਿਗਮ, 41 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਅੱਜ ਵੋਟਾਂ ਪਈਆਂ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਚੱਲੀ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਲੁਧਿਆਣਾ ਦੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੀ ਲੁਧਿਆਣਾ ਨਗਰ ਨਿਗਮ ਦੀ ਚੋਣ ਹਾਰ ਗਏ ਹਨ। ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਬਲ ਨੇ ਹਰਾਇਆ ਹੈ। ਇਸ ਵਾਰਡ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਵੀ ਚੋਣ ਲੜ ਰਹੀ ਸੀ ਅਤੇ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਡਾ: ਸੁਖਚੈਨ ਕੌਰ ਗੋਗੀ ਵੀ ਚੋਣ ਹਾਰ ਗਈ ਹੈ।
ਲੁਧਿਆਣਾ ਦੇ ਹਲਕਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਪਤਨੀ ਮੀਨੂੰ ਪਰਾਸ਼ਰ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਮੀਨੂੰ ਪਰਾਸ਼ਰ ਨੂੰ ਭਾਜਪਾ ਉਮੀਦਵਾਰ ਪੂਨਮ ਰਾਤਰਾ ਨੇ 574 ਵੋਟਾਂ ਦੇ ਫਰਕ ਨਾਲ ਹਰਾਇਆ। ਜਦੋਂ ਕਿ ਜਲੰਧਰ ਨਗਰ ਨਿਗਮ ਦੇ ਵਾਰਡ ਨੰਬਰ 48 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਜਿੰਦਰ ਸਿੰਘ ਲਾਡਾ ਸਿਰਫ਼ ਇੱਕ ਵੋਟ ਨਾਲ ਜੇਤੂ ਰਹੇ। ਉਨ੍ਹਾਂ ਨੇ ਆਜ਼ਾਦ ਉਮੀਦਵਾਰ ਸ਼ਿਵਨਾਥ ਸ਼ਿਬੂ ਨੂੰ ਹਰਾਇਆ ਹੈ।
ਫਿਲੌਰ ਦੀ ਗੱਲ ਕੀਤੀ ਜਾਵੇ ਤਾਂ ਫਿਲੌਰ ਹਲਕਾ ਗੁਰਾਇਆ ਵਿੱਚ ਐਮ ਸੀ ਦੀਆਂ ਚੋਣਾਂ 13 ਸਿਟਾ ਤੇ ਹੋਈ ਚੋਣ ਜਿਸ ਵਿੱਚ 10 ਸੀਟਾ ਤੇ ਆਮ ਆਦਮੀ ਪਾਰਟੀ ਨੇ ਜਿਤ ਪ੍ਰਾਪਤ ਕੀਤੀ 1 ਸੀਟ ਕਾਂਗਰਸ ਨੇ ਜਿਤ ਪ੍ਰਾਪਤ ਕੀਤੀ 1 ਸੀਟ ਬੀ ਜੈ ਪੀ ਨੇ ਜਿਤ ਪ੍ਰਾਪਤ ਕੀਤੀ 1 ਸੀਟ ਅਜ਼ਾਦ ਨੇ ਜਿਤ ਪ੍ਰਾਪਤ ਕੀਤੀ।
ਤਲਵੰਡੀ ਸਾਬੋ ਦੇ ਚੋਣ ਨਤੀਜਿਆਂ ਦੀ ਤਾਂ ਤਲਵੰਡੀ ਸਾਬੋ ਦੇ 10 ਵਾਰਡਾਂ ਤੇ ਹੋਈਆਂ ਚੋਣਾਂ ਵਿੱਚੋਂ ਚਾਰ ਵਾਰਡਾਂ ਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਜੇਤੂ ਰਹੇ ਹਨ ਜਦੋਂ ਕਿ ਤਿੰਨ ਵਾਰਡਾਂ ਤੇ ਕਾਂਗਰਸ ਦੇ ਕੌਂਸਲਰ ਜੇਤੂ ਰਹੇ ਹਨ ਅਤੇ ਇੱਕ ਕੌਂਸਲਰ ਅਕਾਲੀ ਦਲ ਦਾ ਜੇਤੂ ਰਿਹਾ ਹੈ ਜਦੋਂ ਕਿ ਤਿੰਨ ਕੌਂਸਲਰ ਆਜ਼ਾਦ ਤੌਰ ਤੇ ਕਾਂਗਰਸ ਦੀ ਮਦਦ ਨਾਲ ਜਿੱਤੇ ਹਨ। ਜੇਤੂ ਕੌਂਸਲਰਾਂ ਨੇ ਜਿੱਤ ਦੇ ਜਸ਼ਨ ਮਨਾਉਂਦਿਆਂ ਆਪਣੇ ਵੋਟਰਾਂ ਤੇ ਸਪੋਟਰਾਂ ਦਾ ਧੰਨਵਾਦ ਕੀਤਾ ਤੇ ਇੱਕ ਆਜ਼ਾਦ ਕੌਂਸਲਰ ਜਿੱਤ ਦੀ ਖੁਸ਼ੀ ਵਿੱਚ ਭਾਵਕ ਹੁੰਦਾ ਵੀ ਦਿਖਾਈ ਦਿੱਤਾ
ਜਲੰਧਰ ਦੇ ਕੁੱਲ ਵਾਰਡ 85
ਆਪ – 28
ਕਾਂਗਰਸ – 12
ਬੀ.ਜੇ.ਪੀ. -13
ਅਕਾਲੀ ਦਲ
ਸੁਤੰਤਰ-
ਕੁੱਲ- 53
ਅੰਮ੍ਰਿਤਸਰ ਕੁੱਲ ਵਾਰਡ 85
ਕਾਂਗਰਸ- 14
ਆਪ -5
ਭਾਜਪਾ- 4
ਅਕਾਲੀ ਦਲ – 3
ਆਜ਼ਾਦ – 5
ਸ੍ਰੀ ਮਾਛੀਵਾੜਾ ਸਾਹਿਬ
ਕੁੱਲ 15 ਸੀਟਾਂ