ਪੰਜਾਬ, ਦਿੱਲੀ-ਐਨਸੀਆਰ ਸਮੇਤ ਕਈ ਹੋਰ ਰਾਜਾਂ ਵਿੱਚ ਹਲਕੀ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦਾ ਸਰਦੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਹੈ। ਉੱਤਰੀ ਭਾਰਤ ਦੇ ਕਈ ਰਾਜਾਂ ਨੇ ਆਪਣੇ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ, ਦਿੱਲੀ, ਯੂਪੀ ਸਮੇਤ ਕਈ ਰਾਜਾਂ ਨੇ ਸਕੂਲਾਂ ਛੁੱਟੀਆਂ ਕਰ ਦਿੱਤੀਆਂ ਹਨ। ਕ੍ਰਿਸਮਸ ਕੱਲ੍ਹ 25 ਦਸੰਬਰ 2024 ਨੂੰ ਦੁਨੀਆ ਭਰ ਵਿਚ ਮਨਾਇਆ ਜਾਵੇਗਾ। ਕਈ ਰਾਜਾਂ ਨੇ ਕ੍ਰਿਸਮਸ ਤੋਂ ਪਹਿਲਾਂ ਹੀ ਛੁੱਟੀਆਂ ਦੇ ਵੇਰਵੇ ਤਿਆਰ ਕਰ ਲਏ ਹਨ। ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਨੇ ਵੀ ਸਰਦੀਆਂ ਦੀਆਂ ਛੁੱਟੀਆਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।

ਉਧਰ ਹੀ, ਪੰਜਾਬ ਸਰਕਾਰ ਨੇ 24 ਦਸੰਬਰ ਤੋਂ 31 ਦਸੰਬਰ, 2024 ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਠੰਡੇ ਮੌਸਮ ਅਤੇ ਤਾਪਮਾਨ ਦੀਆਂ ਸਥਿਤੀਆਂ ‘ਤੇ ਨਿਰਭਰ ਕਰਦਿਆਂ ਇਸ ਨੂੰ ਵਧਾਇਆ ਜਾ ਸਕਦਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਹਰਿਆਣਾ ਦੇ ਸਾਰੇ ਸਕੂਲਾਂ ਵਿੱਚ 1 ਜਨਵਰੀ ਤੋਂ 15 ਜਨਵਰੀ, 2025 (ਹਰਿਆਣਾ ਸਕੂਲ ਵਿੰਟਰ ਵੈਕੇਸ਼ਨ 2024) ਤੱਕ ਸਰਦੀਆਂ ਦੀਆਂ ਛੁੱਟੀਆਂ ਹੋਣਗੀਆਂ।
ਦਸ ਦੇਈਏ ਕਿ ਦਿੱਲੀ ਵਿੱਚ ਗ੍ਰੇਪ 4 ਲਾਗੂ ਹੈ। ਇਸ ਕਾਰਨ ਦਿੱਲੀ-ਐਨਸੀਆਰ (ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ, ਫਰੀਦਾਬਾਦ) ਦੇ ਸਾਰੇ ਸਕੂਲ ਹਾਈਬ੍ਰਿਡ ਮੋਡ ਵਿੱਚ ਚਲਾਏ ਜਾ ਰਹੇ ਹਨ। ਦਿੱਲੀ ਸਰਕਾਰ ਨੇ 1 ਜਨਵਰੀ ਤੋਂ 15 ਜਨਵਰੀ 2025 ਤੱਕ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ 25 ਦਸੰਬਰ ਨੂੰ ਕ੍ਰਿਸਮਿਸ ਦੇ ਖਾਸ ਮੌਕੇ ‘ਤੇ ਸਕੂਲ ਵੀ ਬੰਦ ਰਹਿਣਗੇ।
ਉੱਤਰ ਪ੍ਰਦੇਸ਼ ਵਿੱਚ 25 ਦਸੰਬਰ, 2024 ਤੋਂ 5 ਜਨਵਰੀੰ 2025 ਤੱਕ ਸਰਦੀਆਂ ਦੀਆਂ ਛੁੱਟੀਆਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਸਬੰਧ ‘ਚ ਯੂਪੀ ਸਰਕਾਰ ਵੱਲੋਂ ਅਜੇ ਤੱਕ ਕੋਈ ਆਦੇਸ਼ ਨਹੀਂ ਆਇਆ ਹੈ। ਕਈ ਪ੍ਰਾਈਵੇਟ ਸਕੂਲ ਕ੍ਰਿਸਮਸ 2024 ਦੇ ਜਸ਼ਨ ਤੋਂ ਬਾਅਦ ਹੀ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰਨਗੇ। ਇਸ ਦੇ ਨਾਲ ਹੀ ਸਰਕਾਰੀ ਸਕੂਲਾਂ ਨੂੰ ਫਿਲਹਾਲ ਹੁਕਮਾਂ ਦੀ ਉਡੀਕ ਕਰਨੀ ਪਵੇਗੀ।