ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ

ਸਮਾਣਾ ਦੇ ਮਾਜਰਾ ਪਿੰਡ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ। ਦੱਸ ਦਈਏ ਕਿ ਪਿੰਡ ਮਾਜਰਾ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਦੇਖਭਾਲ ਕਰ ਰਹੀ ਸਰਕਾਰੀ ਸਿਹਤ ਵਿਭਾਗ ਦੀ ਟੀਮ ਨਾਲ ਹਾਦਸਾ ਹੋ ਗਿਆ। ਜਦੋਂ ਮੈਡੀਕਲ ਟੀਮ ਖਨੌਰੀ ਬਾਰਡਰ ਤੋਂ ਵਾਪਿਸ ਪਟਿਆਲਾ ਆ ਰਹੀ ਸੀ ਤਾਂ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਮੈਡੀਕਲ ਟੀਮ ਨੂੰ ਲਿਜਾ ਰਹੀ ਗੱਡੀ ਵਿੱਚ ਜਾ ਵੱਜੀ। ਇਸ ਦੌਕਾਨ ਡਾਕਟਰ ਜ਼ਖ਼ਮੀ ਹੋ ਗਏ ਹਨ।

ਡਾਕਟਰੀ ਟੀਮ ਬੋਲੈਰੋ ਗੱਡੀ ਰਾਹੀਂ ਤੜਕਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਚੈੱਕਅਪ ਲਈ ਖਨੌਰੀ ਬਾਰਡਰ ਜਾ ਰਹੀ ਸੀ। ਇਸ ਦੌਰਾਨ ਸਮਾਣਾ ਦੇ ਪਿੰਡ ਜੋੜੇ ਮਾਜਰਾ ਨੇੜੇ ਟੀਮ ਦੀ ਗੱਡੀ ਨੂੰ ਸਾਹਮਣੇ ਆ ਰਹੀ ਇੱਕ ਸਕੋਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਡਾਕਟਰ ਹਰੀ ਮਹਿਤਾ, ਡਾਕਟਰ ਗਗਨਦੀਪ ਡਾਕਟਰ ਪੁਨੀਤ ਜ਼ਖਮੀ ਹੋ ਗਏ ਜਿਨਾਂ ਨੂੰ ਪਟਿਆਲਾ ਦਾਖਲ ਕਰਵਾਇਆ ਗਿਆ ਹੈ।

ਇਸ ਹਾਦਸੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜੋ ਸਕਾਰਪੀਓ ਦੇ ਪਿੱਛੇ ਚੱਲ ਰਹੀ ਕਾਰ ਦੇ ਡੈਸ਼ਬੋਰਡ ਕੈਮਰੇ ਤੋਂ ਰਿਕਾਰਡ ਕੀਤੀ ਗਈ ਹੈ। ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਕਾਰਪੀਓ ਇੱਕ ਬੱਸ ਦੇ ਪਿੱਛੇ ਚੱਲ ਰਹੀ ਹੈ। ਦੂਜੀ ਲੇਨ ‘ਤੇ ਸਾਹਮਣੇ ਤੋਂ ਦੋ ਵਾਹਨ ਆ ਰਹੇ ਹਨ। ਅਚਾਨਕ ਸਕਾਰਪੀਓ ਚਾਲਕ ਨੇ ਆਪਣੀ ਕਾਰ ਨੂੰ ਦੂਸਰੀ ਲੇਨ ਵੱਲ ਮੋੜ ਦਿੱਤਾ, ਜਿਸ ਕਾਰਨ ਉਹ ਸਾਹਮਣੇ ਤੋਂ ਆ ਰਹੀਆਂ ਦੋਵੇਂ ਗੱਡੀਆਂ ਨਾਲ ਟਕਰਾ ਗਿਆ। 

Advertisement