ISRO ਨੂੰ ਮਿਲੀ ਵੱਡੀ ਸਫਲਤਾ, ਪੁਲਾੜ ਵਿੱਚ ਉਗੇ ਲੋਬੀਆ ਦੇ ਬੀਜ

ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ISRO ਨੇ ਇਕ ਵੱਡਾ ਕਮਾਲ ਕੀਤਾ ਹੈ। ਇਸਰੋ ਨੇ ਪੁਲਾੜ ਵਿਚ ਲੋਬੀਆ ਦੇ ਬੀਜਾਂ ਨੂੰ ਉਗਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਵਿਗਿਆਨਕਾਂ ਨੂੰ ਉਮੀਦ ਹੈ ਕਿ ਜਲਦ ਹੀ ਇਨ੍ਹਾਂ ਵਿਚੋਂ ਪੱਤੇ ਵੀ ਨਿਕਲਣਗੇ। ਇਸ ਦੇ ਨਾਲ ਹੀ ਈਸਰੋ ਨੇ ਘੱਟ ਗੁਰਾਤਵਾਕਰਸ਼ਣ ਵਿਚ ਪੌਦਿਆਂ ਦੇ ਵਿਕਾਸ ਦਾ ਅਧਿਐਨ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਚੁੱਕਿਆ ਹੈ। ਇਸ ਪ੍ਰਯੋਗ ਨਾਲ ਵਿਗਿਆਨਕਾਂ ਨੂੰ ਇਹ ਸਮਝਣ ਵਿਚ ਮਦਦ ਮਿਲੇਗੀ ਕਿ ਪੁਲਾੜ ਵਿਚ ਪੌਦਿਆਂ ਦਾ ਵਿਕਾਸ ਕਿਵੇਂ ਹੁੰਦਾ ਹੈ ਜਿਸ ਨਾਲ ਲੰਬੇ ਸਪੇਸ ਆਪ੍ਰੇਸ਼ਨਸ ਵਿਚ ਕਾਫੀ ਮਦਦ ਮਿਲ ਸਕਦੀ ਹੈ।

ਈਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਇਕ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ। ਉਸ ਨੇ ਲਿਖਿਆ ਸਪੇਸ ਵਿਚ ਜੀਵਨ ਦੀ ਸ਼ੁਰੂਆਤ। VSSC ਦਾ CROPS (ਕੰਪੈਕਟ ਰਿਸਰਚ ਮਾਡਿਊਲ ਫਾਰ ਆਰਬਿਟਲ ਪਲਾਂਟ ਸਟੱਡੀਜ਼) ਪ੍ਰਯੋਗ PSLV-C60 POEM-4 ‘ਤੇ ਸਫਲਤਾਪੂਰਵਕ ਹੋਇਆ। ਚਾਰ ਦਿਨ ਵਿਚ ਲੋਬੀਆ ਦੇ ਬੀਜ ਉਗ ਗਏ, ਪੱਤੀਆਂ ਜਲਦ ਹੀ ਨਿਕਲਣ ਦੀ ਉਮੀਦ ਹੈ। ਲੋਬੀਆ ਦੇ ਇਨ੍ਹਾਂ ਬੀਜਾਂ ਨੂੰ ਸਪੇਸ X ਮਿਸ਼ਨ ਦੇ ਨਾਲ 30 ਦਸੰਬਰ ਨੂੰ PSLV C60 ਰਾਕੇਟ ਤੋਂ ਭੇਜਿਆ ਗਿਆ ਸੀ।

ਜ਼ਿਕਰਯੋਗ ਹੈ ਕਿ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ਵਲੋਂ ਵਿਕਸਿਤ ਕੰਪੈਕਟ ਰਿਸਰਚ ਮਾਡਿਊਲ਼ ਫਾਰ ਆਰਬਿਟਲ ਪਲਾਂਟ ਸਟੱਡੀਜ਼ (CROPS) ਪ੍ਰਯੋਗ ਨੇ ਮਾਇਕ੍ਰੋਗ੍ਰੈਵਿਟੀ ਯਾਨੀ ਕਿ ਘੱਟ ਗੁਰਾਤਵਾਆਕਰਸ਼ਣ ਵਿਚ ਪੌਦਿਆਂ ਦੇ ਵਿਕਾਸ ਦਾ ਅਧਿਐਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਵਧਾਇਆ ਹੈ। ਇਹ ਪ੍ਰਯੋਗ PSLV-C60 ਮਿਸ਼ਨ ਦੇ POEM-4 ਪਲੇਟਫਾਰਮ ਲਾਂਚ ਕੀਤਾ ਗਿਆ ਸੀ ਤੇ ਇਸ ਤਹਿਤ ਸਿਰਫ 4 ਦਿਨਾਂ ਦੇ ਅੰਦਰ ਲੋਬੀਆ ਦੇ ਬੀਜਾਂ ਨੂੰ ਸਫਲਤਾਪੂਰਵਕ ਉਗਾਇਆ ਹੈ ਤੇ ਹੁਣ ਪੱਤੀਆਂ ਨਿਕਲਣ ਦੀ ਉਮੀਦ ਹੈ। CROPS ਦਾ ਉਦੇਸ਼ ਇਹ ਸਮਝਣਾ ਹੈ ਕਿ ਪੁਲਾੜ ਵਿਚ ਪੌਦਿਆਂ ਦਾ ਵਿਕਾਸ ਕਿਵੇਂ ਹੁੰਦਾ ਹੈ ਜੋ ਭਵਿੱਖ ਦੇ ਲੰਬੇ ਸਪੇਸ ਆਪ੍ਰੇਸ਼ਨਸ ਵਿਚ ਫਸਲ ਉੁਤਪਾਦਨ ਲਈ ਮਹੱਤਵਪੂਰਨ ਹੋ ਸਕਦਾ ਹੈ।

Advertisement