20 ਜਨਵਰੀ ਨੂੰ ਪੂਰੀ ਦੁਨੀਆ ਦੀਆਂ ਨਜ਼ਰਾਂ ਅਮਰੀਕਾ ‘ਤੇ ਟਿਕੀਆਂ ਹੋਣਗੀਆਂ। ਇਸ ਦਿਨ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਮੌਸਮ ਵਿਭਾਗ ਵੱਲੋਂ ਠੰਡ ਨੂੰ ਲੈਕੇ ਜਾਰੀ ਕੀਤੇ ਗਏ ਅਲਰਟ ਕਰਕੇ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ ਬਦਲ ਦਿੱਤੀ ਗਈ ਹੈ।
ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਸੋਮਵਾਰ (21 ਜਨਵਰੀ) ਨੂੰ ਅਮਰੀਕੀ ਕੈਪੀਟਲ ਦੇ ਅੰਦਰ ਹੋਵੇਗਾ, ਨਾ ਕਿ ਕੜਾਕੇ ਦੀ ਠੰਡ ਕਰਕੇ ਖੁੱਲ੍ਹੇ ਵਿੱਚ। 40 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਅੰਦਰ ਹੋਵੇਗਾ। ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਪਲੇਟਫਾਰਮ ‘ਤੇ ਕਿਹਾ, “ਦੇਸ਼ ਵਿੱਚ ਇੱਕ ਆਰਕਟਿਕ ਤੂਫਾਨ ਚੱਲ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਲੋਕ ਕਿਸੇ ਵੀ ਤਰ੍ਹਾਂ ਪਰੇਸ਼ਾਨ ਹੋਣ ਜਾਂ ਜ਼ਖਮੀ ਹੋਣ, ਇਸ ਲਈ ਮੈਂ ਪ੍ਰਾਰਥਨਾਵਾਂ ਅਤੇ ਹੋਰ ਭਾਸ਼ਣ ਤੋਂ ਇਲਾਵਾ ਉਦਘਾਟਨੀ ਭਾਸ਼ਣ ਸੰਯੁਕਤ ਰਾਜ ਅਮਰੀਕਾ ਕੈਪੀਟਲ ਰੋਟੁੰਡਾ ਵਿੱਚ ਦੇਣ ਦਾ ਆਦੇਸ਼ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵੀ ਠੰਡ ਕਾਰਨ ਸਹੁੰ ਚੁੱਕ ਸਮਾਗਮ ਦਾ ਸਥਾਨ ਬਦਲ ਦਿੱਤਾ ਸੀ। 1985 ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਵੀ ਠੰਡ ਕਰਕੇ ਰੋਟੁੰਡਾ ਵਿੱਚ ਭਾਸ਼ਣ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਸਮਾਰੋਹ ਅਮਰੀਕੀ ਕੈਪੀਟਲ ਦੇ ਬਾਹਰ ਨੈਸ਼ਨਲ ਮਾਲ ਵਿੱਚ ਹੋਣਾ ਸੀ। ਸੋਮਵਾਰ ਨੂੰ ਵਾਸ਼ਿੰਗਟਨ ਵਿੱਚ ਟਰੰਪ ਦੇ ਸਹੁੰ ਚੁੱਕ ਸਮਾਗਮ ਸਮੇਂ ਤਾਪਮਾਨ ਮਾਈਨਸ 7 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਠੰਡੀਆਂ ਹਵਾਵਾਂ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ।