ਭਾਰਤ ਦੀ ਦੂਰਸੰਚਾਰ ਕੰਪਨੀ ਏਅਰਟੈੱਲ ਦੀ ਸੇਵਾ 26 ਸਤੰਬਰ ਦੀ ਸਵੇਰ ਨੂੰ ਠੱਪ ਹੋ ਗਈ। ਸੇਵਾ ਬੰਦ ਹੋਣ ਕਾਰਨ ਹਜ਼ਾਰਾਂ ਉਪਭੋਗਤਾਵਾਂ ਨੂੰ ਕੁਨੈਕਟੀਵਿਟੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਊਟੇਜ ਨੂੰ ਟਰੈਕ ਕਰਨ ਵਾਲਾ ਆਨਲਾਈਨ ਪਲੇਟਫਾਰਮ DownDetector ਦੇ ਅਨੁਸਾਰ, 3,000 ਤੋਂ ਵੱਧ ਰਿਪੋਰਟਾਂ ਦਾਇਰ ਕੀਤੀਆਂ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਯੂਜ਼ਰਜ਼ ਨੂੰ ਕਾਲ ਕਰਨ ਤੇ ਇੰਟਰਨੈੱਟ ਐਕਸੈਸ ਕਰਨ ‘ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ੍ਰਾਡਬੈਂਡ ਤੇ ਮੋਬਾਈਲ ਸੇਵਾਵਾਂ ਵਿੱਚ ਰੁਕਾਵਟਾਂ ਦੀ ਰਿਪੋਰਟ ਕਰਨ ਵਾਲੇ ਡਾਊਨਡਿਟੇਕਟਰ ਦੇ ਅਨੁਸਾਰ ਸਵੇਰੇ 10:25 ਵਜੇ ਤੱਕ ਉਪਭੋਗਤਾ ਦੀਆਂ ਸ਼ਿਕਾਇਤਾਂ ਦੀ ਗਿਣਤੀ 1,900 ਤੋਂ ਵੱਧ ਹੋ ਗਈ ਹੈ। ਪਰ 10:45 ਦੇ ਕਰੀਬ ਸ਼ਿਕਾਇਤਾਂ ਦੀ ਗਿਣਤੀ 3 ਹਜ਼ਾਰ ਨੂੰ ਪਾਰ ਕਰ ਗਈ। ਡਾਊਨਡਿਟੇਕਟਰ ਦੇ ਅਨੁਸਾਰ 46% ਲੋਕਾਂ ਨੂੰ ਕੁੱਲ ਬਲੈਕਆਊਟ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ 32% ਲੋਕਾਂ ਕੋਲ ਆਪਣੇ ਫੋਨ ‘ਤੇ ਕੋਈ ਸਿਗਨਲ ਨਹੀਂ ਸੀ। ਜਦੋਂ ਕਿ 22% ਲੋਕਾਂ ਨੂੰ ਆਪਣੇ ਫੋਨਾਂ ਵਿੱਚ ਨੈੱਟਵਰਕ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
ਯੂਜ਼ਰਜ਼ ਐਕਸ ‘ਤੇ ਏਅਰਟੈੱਲ ਡਾਊਨ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ”ਏਅਰਟੈੱਲ ਬ੍ਰਾਡਬੈਂਡ ਤੇ ਮੋਬਾਈਲ ਸੇਵਾਵਾਂ ਸਭ ਬੰਦ ਹਨ, ਮੋਬਾਈਲ ਅਤੇ ਬੋਰਡਬੈਂਡ ‘ਤੇ ਕੋਈ ਨੈੱਟਵਰਕ ਨਹੀਂ ਹੈ। ਗੁਜਰਾਤ ‘ਚ ਹੁਣ ਸਭ ਕੁਝ ਖਤਮ ਹੋ ਗਿਆ ਹੈ..!