Airtel ਨੇ ਗਾਹਕਾਂ ਲਈ ਲਿਆਂਦਾ ਖਾਸ ਪਲਾਨ, 26 ਰੁਪਏ ਵਿਚ 1.5 GB ਡਾਟਾ

ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦੇ ਹੀ ਏਅਰਟੈੱਲ (Airtel) ਆਪਣੇ ਗਾਹਕਾਂ ਲਈ ਕਈ ਖਾਸ ਪਲਾਨ ਲੈ ਕੇ ਆਇਆ ਹੈ। ਇਹ ਪਲਾਨ ਗਾਹਕਾਂ ਨੂੰ ਬਹੁਤ ਖੁਸ਼ ਕਰਨ ਵਾਲਾ ਹੈ, ਕਿਉਂਕਿ ਇਸ ਦੀ ਕੀਮਤ ਬਹੁਤ ਹੀ ਮਾਮੂਲੀ ਹੈ। ਏਅਰਟੈੱਲ ਨੇ ਆਪਣੀ ਲਿਸਟ ਵਿਚ 26 ਰੁਪਏ ਦਾ ਨਵਾਂ ਪਲਾਨ ਜੋੜਿਆ ਹੈ। ਇਸ ਪਲਾਨ ਵਿਚ ਗਾਹਕਾਂ ਨੂੰ 1.5 GB ਹਾਈ-ਸਪੀਡ ਡਾਟਾ ਦਿੱਤਾ ਜਾਂਦਾ ਹੈ। ਕੰਪਨੀ ਨੇ ਇਸ ਪਲਾਨ ਨੂੰ ਆਪਣੇ ‘ਡੇਟਾ ਪੈਕ’ ਦੀ ਸੂਚੀ ‘ਚ ਰੱਖਿਆ ਹੈ। ਹਾਲਾਂਕਿ, ਇਸ ਪਲਾਨ ਦੀ ਵੈਧਤਾ ਸਿਰਫ ਇੱਕ ਦਿਨ ਲਈ ਹੈ।

ਉਪਭੋਗਤਾਵਾਂ ਕੋਲ ਮੌਜੂਦਾ ਟਰੂਲੀ ਅਨਲਿਮਟਿਡ ਪਲਾਨ ਦੇ ਨਾਲ ਇਸ Airtel ਪਲਾਨ ਨੂੰ ਚੁਣਨ ਦਾ ਵਿਕਲਪ ਹੈ। ਦੱਸਣਯੋਗ ਹੈ ਕਿ ਇਸ ਪਲਾਨ ਵਿਚ ਗਾਹਕਾਂ ਨੂੰ ਫ੍ਰੀ ਕਾਲਿੰਗ ਦਾ ਲਾਭ ਵੀ ਦਿੱਤਾ ਜਾਂਦਾ ਹੈ। ਦੱਸ ਦਈਏ ਕਿ Airtel ਨੇ ਇਹ ਪਲਾਨ ਖਾਸ ਤੌਰ ਉਤੇ ਉਨ੍ਹਾਂ ਯੂਜ਼ਰਸ ਲਈ ਪੇਸ਼ ਕੀਤਾ ਹੈ ਜਿਨ੍ਹਾਂ ਨੂੰ ਐਮਰਜੈਂਸੀ ‘ਚ ਡਾਟਾ ਦੀ ਜ਼ਰੂਰਤ ਹੁੰਦੀ ਹੈ।

ਏਅਰਟੈੱਲ ਦੇ ਡਾਟਾ ਪਲਾਨ ਦੀ ਸੂਚੀ ਵਿਚ 22 ਰੁਪਏ ਦਾ ਪਲਾਨ ਵੀ ਸ਼ਾਮਲ ਹੈ। ਇਸ ਪਲਾਨ ਵਿਚ 1 GB ਡਾਟਾ ਦਿੱਤਾ ਗਿਆ ਹੈ ਅਤੇ ਇਹ ਨਵੇਂ ਅਤੇ ਮੌਜੂਦਾ ਪਲਾਨ ਦੇ ਨਾਲ ਸਿਰਫ 1 ਦਿਨ ਦੀ ਵੈਲੀਡਿਟੀ ਵੀ ਦਿੰਦਾ ਹੈ।

ਇਸ ਤੋਂ ਇਲਾਵਾ 33 ਰੁਪਏ ਦਾ ਪਲਾਨ ਵੀ ਹੈ ਜਿਸ ‘ਚ ਗਾਹਕਾਂ ਨੂੰ 2 GB ਡਾਟਾ ਮਿਲੇਗਾ ਅਤੇ 49 ਰੁਪਏ ਦਾ ਇਕ ਹੋਰ ਪਲਾਨ ਜੋ Unlimited Data ਦੇ ਨਾਲ ਆਵੇਗਾ। ਦੱਸ ਦਈਏ ਕਿ ਏਅਰਟੈੱਲ ਪਹਿਲਾਂ ਹੀ ਵਿਸਤ੍ਰਿਤ ਵੈਧਤਾ ਦੇ ਨਾਲ ਵੱਖ-ਵੱਖ ਡਾਟਾ ਪਲਾਨ ਪੇਸ਼ ਕਰਦਾ ਹੈ। 

ਕੰਪਨੀ ਦੇ 77 ਰੁਪਏ ਵਾਲੇ ਪਲਾਨ ‘ਚ 5GB ਡਾਟਾ ਮਿਲਦਾ ਹੈ, ਜਦਕਿ 121 ਰੁਪਏ ਵਾਲਾ ਪਲਾਨ 6GB ਡਾਟਾ ਦਾ ਫਾਇਦਾ ਦਿੰਦਾ ਹੈ। ਇਹ ਦੋਵੇਂ ਡਾਟਾ ਪੈਕ ਯੂਜ਼ਰਸ ਦੇ ਮੌਜੂਦਾ ਪਲਾਨ ਦੀ ਵੈਧਤਾ ਤੱਕ ਐਕਟਿਵ ਰਹਿੰਦੇ ਹਨ।

Advertisement