BCCI ਨੇ ਹਾਰਦਿਕ ਪੰਡਯਾ ਨੂੰ ਦਿੱਤਾ ਝਟਕਾ, ਅਗਲੇ ਸਾਲ ਨਹੀਂ ਖੇਡ ਸਕਣਗੇ IPL

ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਵੱਡਾ ਝਟਕਾ ਲੱਗਾ ਹੈ। ਪੰਡਯਾ ‘ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। BCCI ਨੇ ਹਾਰਦਿਕ ਪੰਡਯਾ ‘ਤੇ ਜੁਰਮਾਨਾ ਵੀ ਲਗਾਇਆ ਹੈ। ਸ਼ੁੱਕਰਵਾਰ ਨੂੰ ਲਖਨਊ ਦੇ ਖਿਲਾਫ ਖੇਡੇ ਗਏ ਮੈਚ ‘ਚ ਕਪਤਾਨ ਹਾਰਦਿਕ ਪੰਡਯਾ ਸਮੇਤ ਮੁੰਬਈ ਇੰਡੀਅਨਸ ਦੀ ਪੂਰੀ ਟੀਮ ‘ਤੇ ਹੌਲੀ ਓਵਰ ਰੇਟ ਕਾਰਨ ਜੁਰਮਾਨਾ ਲਗਾਇਆ ਗਿਆ ਹੈ।

ਹਾਰਦਿਕ ਪੰਡਯਾ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਉਸ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਵਾਨਖੇੜੇ ਸਟੇਡੀਅਮ ਵਿੱਚ ਸ਼ੁੱਕਰਵਾਰ ਰਾਤ ਨੂੰ ਲਖਨਊ ਸੁਪਰ ਜਾਇੰਟਸ ਦੇ ਮੈਚ ਦੌਰਾਨ ਹੌਲੀ ਓਵਰ-ਰੇਟ ਬਣਾਈ ਰੱਖੀ ਸੀ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ‘ਕਿਉਂਕਿ ਘੱਟੋ-ਘੱਟ ਓਵਰ ਰੇਟ ਦੇ ਅਪਰਾਧਾਂ ਨਾਲ ਸਬੰਧਤ IPL ਕੋਡ ਆਫ ਕੰਡਕਟ ਦੇ ਤਹਿਤ ਇਹ ਹਾਰਦਿਕ ਦੀ ਟੀਮ ਦਾ ਸੀਜ਼ਨ ਦਾ ਤੀਜਾ ਅਪਰਾਧ ਸੀ, ਪੰਡਯਾ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਟੀਮ ਦੇ ਅਗਲੇ ਮੈਚ ‘ਚ ਖੇਡਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਪ੍ਰਭਾਵੀ ਖਿਡਾਰੀ ਸਮੇਤ ਪਲੇਇੰਗ ਇਲੈਵਨ ਦੇ ਬਾਕੀ ਮੈਂਬਰਾਂ ‘ਤੇ ਵੀ ਜੁਰਮਾਨਾ ਲਗਾਇਆ ਗਿਆ ਹੈ। ਹਰੇਕ ਖਿਡਾਰੀ ਨੂੰ ਵਿਅਕਤੀਗਤ ਤੌਰ ‘ਤੇ 12 ਲੱਖ ਰੁਪਏ ਜਾਂ ਉਨ੍ਹਾਂ ਦੀ ਸਬੰਧਤ ਮੈਚ ਫੀਸ ਦਾ 50 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ, ਜੋ ਵੀ ਘੱਟ ਹੋਵੇ, ਖਿਡਾਰੀ ਨੂੰ ਜੁਰਮਾਨਾ ਅਦਾ ਕਰਨਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਜੁਰਮਾਨੇ ਤੋਂ ਬਾਅਦ ਹਾਰਦਿਕ ਪੰਡਯਾ ‘ਤੇ ਵੀ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। ਕਿਉਂਕਿ ਇਹ ਸੀਜ਼ਨ ਦਾ ਉਨ੍ਹਾਂ ਦਾ ਆਖਰੀ ਮੈਚ ਸੀ, ਇਸ ਲਈ ਅਗਲੇ ਮੈਚ ‘ਚ ਇਸ ਦੀ ਭਰਪਾਈ ਕੀਤੀ ਜਾਵੇਗੀ। ਹਾਰਦਿਕ ਪੰਡਯਾ IPL ਸੀਜ਼ਨ 2025 ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ।

ਜ਼ਿਕਰਯੋਗ ਹੈ ਕਿ ਲਖਨਊ ਦੇ ਖਿਲਾਫ ਖੇਡੇ ਗਏ ਇਸ ਮੈਚ ‘ਚ ਮੁੰਬਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ‘ਚ ਰੋਹਿਤ ਸ਼ਰਮਾ ਨੇ 68 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਹਾਲਾਂਕਿ ਹਾਰਦਿਕ ਇਸ ਮੈਚ ‘ਚ ਵੀ ਫਲਾਪ ਨਜ਼ਰ ਆਏ। ਇਸ ਤੋਂ ਇਲਾਵਾ ਨਮਨ ਧੀਰ ਅਤੇ ਨਿਕੋਲਸ ਪੂਰਨ ਨੇ ਵੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਮੁੰਬਈ ਦਾ ਇਸ ਸੀਜ਼ਨ ‘ਚ ਕਾਫੀ ਨਿਰਾਸ਼ਾਜਨਕ ਪ੍ਰਦਰਸ਼ਨ ਰਿਹਾ। ਟੀਮ ਅੰਕ ਸੂਚੀ ‘ਚ ਸਭ ਤੋਂ ਹੇਠਲੇ ਸਥਾਨ ‘ਤੇ ਰਹੀ। ਮੁੰਬਈ ਨੇ ਇਸ ਦੌਰਾਨ 14 ਮੈਚ ਖੇਡੇ ਅਤੇ 4 ਮੈਚ ਜਿੱਤੇ। ਜਦਕਿ 10 ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਮੁੰਬਈ ਨੇ IPL 2024 ਲਈ ਕਈ ਬਦਲਾਅ ਕੀਤੇ ਹਨ। ਟੀਮ ਨੇ ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾ ਕੇ ਹਾਰਦਿਕ ਪੰਡਯਾ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਸੀ। ਹਾਲਾਂਕਿ ਟੀਮ ਨੂੰ ਇਸ ਦਾ ਕੋਈ ਫਾਇਦਾ ਨਹੀਂ ਹੋਇਆ।

Advertisement