Blinkit-Zepto ਨੂੰ ਟੱਕਰ ਦਏਗਾ Amazon! 10 ਮਿੰਟ ਵਿੱਚ ਘਰ ਪਹੁੰਚੇਗਾ ਸਮਾਨ

ਭਾਰਤ ਦੀ ਦਿੱਗਜ ਈ-ਕਾਮਰਸ ਸਾਈਟ Amazon ਜਲਦ ਹੀ Blinkit ਅਤੇ Zepto ਵਰਗੇ ਪਲੇਟਫਾਰਮਾਂ ਨੂੰ ਟੱਕਰ ਦੇਣ ਆ ਰਹੀ ਹੈ। ਰਿਪੋਰਟਾਂ ਮੁਤਾਬਕ ਐਮਾਜ਼ਾਨ ਜਲਦ ਹੀ ਭਾਰਤੀ ਬਾਜ਼ਾਰ ‘ਚ ਇਕ ਕਵਿੱਕ ਈ-ਕਾਮਰਸ ਪਲੇਟਫਾਰਮ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। Blinkit  ਅਤੇ Zepto ਦੀ ਤਰ੍ਹਾਂ ਐਮਾਜ਼ਾਨ ਦੀ ਇਸ ਸਰਵਿਸ ਤਹਿਤ 10 ਮਿੰਟਾਂ ‘ਚ ਸਾਮਾਨ ਤੁਹਾਡੇ ਘਰ ਪਹੁੰਚ ਜਾਵੇਗਾ। ਆਓ, ਇਸ ਬਾਰੇ ਵਿਸਥਾਰ ਵਿੱਚ ਜਾਣੀਏ।

Economic Times ਦੀ ਰਿਪੋਰਟ ਮੁਤਾਬਕ ਐਮਾਜ਼ਾਨ ਜਲਦ ਹੀ ਭਾਰਤੀ ਬਾਜ਼ਾਰ ‘ਚ ਨਵਾਂ ਵੈਂਚਰ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਕੰਪਨੀ ਜਲਦ ਹੀ ਭਾਰਤ ‘ਚ ਤੇਜ਼ ਡਿਲੀਵਰੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਫਿਲਹਾਲ ਕੰਪਨੀ ਨੇ ਇਸ ਸਬੰਧ ‘ਚ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਇਹ ਸਰਵਿਸ ਦਸੰਬਰ ਜਾਂ 2025 ਦੀ ਸ਼ੁਰੂਆਤ ਵਿੱਚ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਸਰਵਿਸ ਦੇ ਆਉਣ ਨਾਲ ਗਾਹਕ ਆਸਾਨੀ ਨਾਲ ਘਰ ਬੈਠੇ ਸਮਾਨ ਮੰਗਵਾ ਸਕਣਗੇ। ਹਾਲਾਂਕਿ, ਸਾਰੇ ਪਲੇਟਫਾਰਮਾਂ ‘ਤੇ ਚੀਜ਼ਾਂ ਦੀਆਂ ਕੀਮਤਾਂ ਵਿੱਚ ਅੰਤਰ ਹੋ ਸਕਦਾ ਹੈ। ਦਸ ਦਈਏ ਕਿ ਫਿਲਹਾਲ ਗਾਹਕ ਐਮਾਜ਼ਾਨ ਫਰੈਸ਼ ਤੋਂ ਸਾਮਾਨ ਆਰਡਰ ਕਰਦੇ ਹਨ, ਜਿਸ ਦੀ ਡਿਲੀਵਰੀ 24 ਤੋਂ 48 ਘੰਟਿਆਂ ਦੇ ਵਿਚਕਾਰ ਹੁੰਦੀ ਹੈ।

ਰਿਪੋਰਟ ਮੁਤਾਬਕ ਐਮਾਜ਼ਾਨ ਦੀ ਕਵਿੱਕ ਕਾਮਰਸ ਡਿਲੀਵਰੀ ਸਰਵਿਸ ਤੇਜ਼ ਹੈ। ਹਾਲਾਂਕਿ ਇਸ ਨਾਂ ‘ਤੇ ਅੰਤਿਮ ਮੋਹਰ ਲੱਗਣੀ ਹਾਲੇ ਬਾਕੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਲਾਂਚ ਤੋਂ ਪਹਿਲਾਂ ਇਸ ਦਾ ਖੁਲਾਸਾ ਹੋ ਜਾਵੇਗਾ। ਇਹ ਸਰਵਿਸ ਦਸੰਬਰ ਜਾਂ 2025 ਦੀ ਸ਼ੁਰੂਆਤ ਵਿੱਚ ਹੀ ਸ਼ੁਰੂ ਕੀਤੀ ਜਾ ਸਕਦੀ ਹੈ।

ਐਮਾਜ਼ਾਨ ਦੀ ਇਹ ਸਰਵਿਸ Blinkit, Swiggy Instamart ਅਤੇ Zepto ਵਰਗੇ ਮੌਜੂਦਾ ਡਿਲੀਵਰੀ ਪਲੇਟਫਾਰਮਾਂ ਨੂੰ ਸਖ਼ਤ ਮੁਕਾਬਲਾ ਦੇਣ ਜਾ ਰਹੀ ਹੈ। ਜੇਕਰ ਰਿਪੋਰਟਾਂ ‘ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਇਹ ਦੂਜੇ ਡਿਲੀਵਰੀ ਪਲੇਟਫਾਰਮਾਂ ਨੂੰ ਸਖ਼ਤ ਮੁਕਾਬਲਾ ਦੇ ਸਕਦਾ ਹੈ। ਇਸ ਦੇ ਨਾਲ ਹੀ ਐਮਾਜ਼ਾਨ ਵੱਲੋਂ ਨਵੀਂ ਸਰਵਿਸ ਸ਼ੁਰੂ ਕਰਨ ਤੋਂ ਬਾਅਦ ਨਵੇਂ ਕਰਮਚਾਰੀਆਂ ਨੂੰ ਵੀ ਹਾਇਰ ਕੀਤਾ ਜਾ ਸਕਦਾ ਹੈ। ਹਾਲਾਂਕਿ, ਕੰਪਨੀ ਤੋਂ ਅਧਿਕਾਰਤ ਜਾਣਕਾਰੀ ਦੀ ਅਜੇ ਉਡੀਕ ਹੈ।

Advertisement