
ਚਾਰਧਾਮ ਦੀ ਯਾਤਰਾ ਸ਼ੁਰੂ, ਅੱਜ ਖੁੱਲ੍ਹੇ ਕੇਦਾਰਨਾਥ ਦੇ ਕਪਾਟ
ਉਤਰਾਖੰਡ ਦੀ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਗਏ। ਹਜ਼ਾਰਾਂ ਤੀਰਥ ਯਾਤਰੀਆਂ ਦੇ ਨਾਲ ਸੀਐੱਮ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ ਨਾਲ ਦਰਸ਼ਨ ਲਈ ਪਹੁੰਚੇ। ਕੇਦਾਰਨਾਥ ਤੋਂ ਇਲਾਵਾ ਗੰਗੋਤਰੀ ਤੇ ਯਮੁਨੇਤਰੀ ਦੇ ਕਪਾਟ ਵੀ ਅੱਜ ਖੁੱਲ੍ਹਣਗੇ ਜਦੋਂ ਕਿ ਬਦਰੀਨਾਥ ਮੰਦਰ ਵਿਚ ਦਰਸ਼ਨ 12 ਮਈ ਤੋਂ ਹੋਣਗੇ।…