CM ਆਤਿਸ਼ੀ ਅੱਜ ਸੰਭਾਲੇਗੀ ਦਿੱਲੀ ਦੀ ਕਮਾਨ, ਕੈਬਨਿਟ ਮੀਟਿੰਗ ਚ ਹੋ ਸਕਦੇ ਵੱਡੇ ਫ਼ੈਸਲੇ

ਦਿੱਲੀ ਦੀ ਨਵੇਂ ਮੁੱਖ ਮੰਤਰੀ ਆਤਿਸ਼ੀ ਅੱਜ ਆਪਣੀ ਕੈਬਨਿਟ ਨਾਲ ਚਾਰਜ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਉਨ੍ਹਾਂ ਨੇ ਆਪਣੀ ਕੈਬਨਿਟ ਨਾਲ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਆਤਿਸ਼ੀ ਨੇ ਕੇਜਰੀਵਾਲ ਸਰਕਾਰ ਵਿਚ ਆਪਣੇ ਕੋਲ 13 ਵਿਭਾਗਾਂ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿਚ ਮੁੱਖ ਤੌਰ ‘ਤੇ ਸਿੱਖਿਆ, ਮਾਲੀਆ, ਵਿੱਤ, ਬਿਜਲੀ ਅਤੇ ਪੀਡਬਲਿਊਡੀ ਆਦਿ ਸ਼ਾਮਲ ਹਨ। ਆਤਿਸ਼ੀ ਪਹਿਲੇ ਦਿਨ ਹੀ ਕੁਝ ਅਹਿਮ ਫ਼ੈਸਲੇ ਲੈ ਸਕਦੀ ਹੈ। ਦਿਨ ਭਰ ਅੱਜ ਦਾ ਮਾਹੌਲ ਬਦਲਿਆ-ਬਦਲਿਆ ਰਹੇਗਾ। ਇਕ ਸਾਲ ਬਾਅਦ ਕੋਈ ਮੁੱਖ ਮੰਤਰੀ ਸਕੱਤਰੇਤ ਪਹੁੰਚੇਗਾ। ਕੇਜਰੀਵਾਲ ਪੰਜ ਮਹੀਨੇ ਜੇਲ੍ਹ ਵਿਚ ਰਹੇ, ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਕਰੀਬ ਸੱਤ ਮਹੀਨੇ ਸਕੱਤਰੇਤ ਜਾਣਾ ਬੰਦ ਕਰ ਦਿੱਤਾ ਸੀ। ਇਸ ਦਾ ਕਾਰਨ ਮੁੱਖ ਮੰਤਰੀ ਦਫ਼ਤਰ ਵਿਚ ਚੱਲ ਰਿਹਾ ਪੁਨਰ ਨਿਰਮਾਣ ਦਾ ਕੰਮ ਵੀ ਸੀ।

ਦਸ ਦੇਈਏ ਕਿ AAP ਦੇ ਸੀਨੀਅਰ ਨੇਤਾ ਆਤਿਸ਼ੀ ਨੂੰ ਸ਼ਨਿਚਰਵਾਰ ਨੂੰ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਦੇ ਅੱਠਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਬਾਅਦ ਤੋਂ ਹੀ ਆਤਿਸ਼ੀ ਹੋਰ ਸਲਗਰਮ ਹੋ ਗਈ। ਉਸੇ ਦਿਨ ਮੁੱਖ ਮੰਤਰੀ ਨਿਵਾਸ ‘ਤੇ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਇਆ ਸੀ ਕਿ ਹੁਣ ਉਹ ਦਿੱਲੀ ਦੇ ਲੋਕਾਂ ਦੇ ਕੰਮ ਨਹੀਂ ਰੁਕਣ ਦੇਣਗੇ।

ਜ਼ਿਕਰਯੋਗ ਹੈ ਕਿ ਆਤਿਸ਼ੀ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੁਸ਼ਮਾ ਸਵਰਾਜ ਤੋਂ ਬਾਅਦ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੈ। ਆਤਿਸ਼ੀ ਆਜ਼ਾਦ ਭਾਰਤ ਵਿਚ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਵਾਲੀ 17ਵੀਂ ਮਹਿਲਾ ਹੈ।

Advertisement