ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਹਰ ਪਾਰਟੀ ਨੇ ਤਿਆਰੀ ਖਿੱਚੀ ਹੋਈ ਹੈ। ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹੈ। ਵੱਡੇ ਆਗੂਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਖੁਦ CM ਮਾਨ ਨੇ ਇਸ ਦੀ ਕਮਾਨ ਸੰਭਾਲੀ ਹੋਈ ਹੈ। ਇਸ ਤਹਿਤ ਮੁੱਖ ਮੰਤਰੀ ਮਾਨ ਅੱਜ ਤੋਂ 2 ਦਿਨਾਂ ਅਸਾਮ ਦੌਰੇ ‘ਤੇ ਹਨ। ਹੁਣ ਉਹ ਦੋ ਦਿਨ ਲਈ ਸੂਬੇ ਤੋਂ ਬਾਹਰ ਰਹਿਣਗੇ। ਅਸਮ ਵਿਚ ਪਾਰਟੀ ਦੇ ਉਮੀਦਵਾਰ ਲਈ ਪ੍ਰਾਚਰ ਕਰਨਗੇ। ਇਸ ਦੌਰਾਨ ਉਹ ਸਟਾਰ ਪ੍ਰਚਾਰਕ ਦੀ ਭੂਮਿਕਾ ਵਜੋਂ ਨਜ਼ਰ ਆਉਣਗੇ ਤੇ ਨਾਲ ਹੀ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਚੁਣਾਵੀ ਰਣਨੀਤੀ ਵੀ ਬਣਾਉਣਗੇ।
ਦਸ ਦੇਈਏ ਕਿ ‘ਆਪ’ ਅਸਾਮ ‘ਚ 2 ਸੀਟਾਂ ‘ਤੇ ਚੋਣ ਲੜ ਰਹੀ ਹੈ। ਉਹ ਅਸਮ ਦੇ ਡਿਗਬੋਈ ਖੇਤਰ ਵਿਚ ਪ੍ਰਚਾਰ ਕਰਨਗੇ ਜਦੋਂ ਕਿ 13 ਅਪ੍ਰੈਲ ਨੂੰ ਵਿਸ਼ਵਨਾਥ ਵਿਚ ਰਹਿਣਗੇ। ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਪ੍ਰਚਾਰ ਕਰ ਚੁੱਕੇ ਹਨ। ਇਸ ਦੇ ਬਾਅਦ ਉਨ੍ਹਾਂ ਦਾ ਦਿੱਲੀ ਤੇ ਗੁਜਰਾਤ ਵਿਚ ਚੋਣ ਪ੍ਰਚਾਰ ਦਾ ਸ਼ੈਡਿਊਲ ਹੈ।