ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਚਾਇਤੀ ਚੋਣਾਂ ਤੋਂ ਪਹਿਲਾਂ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ। CM ਮਾਨ ਵੱਲੋਂ 22 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਅਜੈ ਗਾਂਧੀ ਨੂੰ ਮੋਗਾ ਦਾ SSP ਅਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਨੌਨਿਹਾਲ ਸਿੰਘ ਨੂੰ ADGP ਇੰਟਰਨਲ ਵਿਜੀਲੈਂਸ ਸੈੱਲ ਅਤੇ SPS ਪਰਮਾਰ ਨੂੰ ADGP ਲਾਅ ਐਂਡ ਆਰਡਰ ਬਣਾਇਆ ਗਿਆ ਹੈ। ਨਵੇਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

