ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਡੰਕਾ ਦੁਨੀਆ ਭਰ ਵਿੱਚ ਵੱਜ ਰਿਹਾ ਹੈ। ਉਹ ਆਪਣੇ ਗੀਤਾਂ ਨਾਲ ਸਭ ਨੂੰ ਦੀਵਾਨਾ ਬਣਾ ਦਿੰਦੇ ਹਨ। ਦਿਲਜੀਤ ਦੇ ਭਾਰਤ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ‘ਚ ਵੀ ਪ੍ਰਸ਼ੰਸਕ ਹਨ। ਇਸ ਕਾਰਨ ਵਿਦੇਸ਼ਾਂ ‘ਚ ਵੀ ਉਨ੍ਹਾਂ ਦੇ ਸੰਗੀਤ ਦੌਰੇ ਨੂੰ ਲੈ ਕੇ ਪ੍ਰਸ਼ੰਸਕ ਦੀਵਾਨਾ ਹੋ ਰਹੇ ਹਨ। ਦਿਲਜੀਤ ਦੋਸਾਂਝ ਅੱਜਕੱਲ੍ਹ ਇੱਕ ਸੰਗੀਤ ਸਮਾਰੋਹ ਲਈ ਟੋਰਾਂਟੋ, ਕੈਨੇਡਾ ਗਏ ਹੋਏ ਹਨ। ਰੋਜਰਸ ਸੈਂਟਰ ‘ਚ ਪਰਫਾਰਮ ਕਰ ਰਹੇ ਦਿਲਜੀਤ ਨੂੰ ਮਿਲਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪਹੁੰਚੇ। ਦਰਅਸਲ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਿਲਜੀਤ ਦੇ ਕੰਸਰਟ ਲਈ ਅਚਾਨਕ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਗਾਇਕ ਨਾਲ ਹਲਕੀ-ਫੁਲਕੀ ਮੂਵਮੈਂਟ ਸ਼ੇਅਰ ਕੀਤੀ ਤੇ ਫੋਟੋਆਂ ਕਲਿੱਕ ਕਰਵਾਈਆਂ।
ਪ੍ਰਧਾਨ ਮੰਤਰੀ ਟਰੂਡੋ ਤੇ ਦਿਲਜੀਤ ਦੋਸਾਂਝ ਦੋਵਾਂ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ। ਤਸਵੀਰਾਂ ਸਾਂਝੀਆਂ ਕਰਦੇ ਹੋਏ ਟਰੂਡੋ ਨੇ ਲਿਖਿਆ, “ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੇ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ ਗਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ, ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਹੈ ਤੇ ਸਟੇਡੀਅਮ ਸੋਲਡ ਆਊਟ ਕਰ ਸਕਦਾ ਹੈ। ਵਿਭਿੰਨਤਾ ਸਿਰਫ਼ ਸਾਡੀ ਤਾਕਤ ਹੀ ਨਹੀਂ। ਇਹ ਸਾਡੀ ਸੁਪਰ ਪਾਵਰ ਹੈ।”
Stopped by the Rogers Centre to wish @diljitdosanjh good luck before his show.
— Justin Trudeau (@JustinTrudeau) July 14, 2024
Canada is a great country — one where a guy from Punjab can make history and sell out stadiums. Diversity isn’t just our strength. It’s a super power. pic.twitter.com/EYhS0LEFFl
ਦਸ ਦਈਏ ਕਿ ਦਿਲਜੀਤ ਨੇ ਕੈਨੇਡਾ ਵਿੱਚ ਇਤਿਹਾਸ ਰਚ ਦਿੱਤਾ ਹੈ। ਰੋਜਰਸ ਸੈਂਟਰ ਵਿੱਚ ਪੇਸ਼ਕਾਰੀ ਕਰਨ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਬਣ ਗਿਆ ਹੈ ਤੇ ਇਸ ਸਟੇਡੀਅਮ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਦਿਲਜੀਤ ਦੁਸਾਂਝ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ। ਫਿਰ ਦੇਸ਼ ਤੇ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਰਹੇ ਹਨ। ਇਸ ਦੇ ਨਾਲ ਹੀ ਟਰੂਡੋ ਨੇ ਦਿਲਜੀਤ ਦੀ ਟੀਮ ਤੇ ਕਰੂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਹਰ ਕੋਈ ‘ਪੰਜਾਬੀ ਆ ਗਿਆ ਓਏ’ ਕਹਿੰਦਾ ਨਜ਼ਰ ਆਇਆ।