ED ਨੂੰ ਕੇਸ ਸੌਂਪੇ ਜਾਣ ਤੋਂ ਬਾਅਦ ਮਜੀਠੀਆ ਨੇ CM ਮਾਨ ਤੇ ਕੱਸਿਆ ਤੰਜ

ਬਿਕਰਮ ਮਜੀਠੀਆ ਦੇ ਡਰਗ ਤਸਕਰੀ ਮਾਮਲੇ ‘ਚ ਹੁਣ ਈਡੀ ਦੀ ਐਂਟਰੀ ਹੋ ਗਈ ਹੈ। ਈਡੀ ਨੇ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਤੋਂ ਮਾਮਲੇ ਨਾਲ ਸਬੰਧਤ ਜਾਣਕਾਰੀ ਮੰਗੀ ਹੈ। ਈਡੀ ਨੇ ਬਿਕਰਮ ਮਜੀਠੀਆ ਮਾਮਲੇ ਵਿੱਚ ਦਰਜ ਐਫਆਈਆਰ ਦੇ ਵੇਰਵੇ, ਹੁਣ ਤੱਕ ਦੀ ਜਾਂਚ ਰਿਪੋਰਟ, ਗਵਾਹਾਂ ਦੇ ਬਿਆਨਾਂ ਅਤੇ ਮਜੀਠੀਆ ਦੇ ਬਿਆਨਾਂ ਬਾਰੇ ਪੂਰੀ ਜਾਣਕਾਰੀ ਮੰਗੀ ਹੈ। ਈਡੀ ਵੱਲੋਂ ਜਾਣਕਾਰੀ ਮੰਗੇ ਜਾਣ ਤੋਂ ਬਾਅਦ ਬਿਕਰਮ ਮਜੀਠੀਆ ਦਾ ਇਹ ਪਹਿਲਾ ਬਿਆਨ ਹੈ।

ਮਜੀਠੀਆ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ CM ਭਗਵੰਤ ਮਾਨ ਦੀ ਘਬਰਾਹਟ ਫਿਰ ਤੋਂ ਨਜ਼ਰ ਆ ਰਹੀ ਹੈ। ਕਿਉਂਕਿ, ਮਜੀਠੀਆ ਸਮਝੌਤਾ ਨਹੀਂ ਕਰਦਾ, ਟੋਪੀ  ਪਹਿਨ ਕੇ ਕਾਂਗਰਸੀਆਂ ਵਾਂਗ ਰਾਤ ਨੂੰ ਨਹੀਂ ਮਿਲਦਾ, ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਤਰੀ ਮੰਡਲ ਦੀਆਂ ਕਰਤੂਤਾਂ ਅਤੇ ਉਨ੍ਹਾਂ ਦੀ ਲੁੱਟ ਦਾ ਪਰਦਾਫਾਸ਼ ਕਰਦਾ ਹੈ। ਮਜੀਠੀਆ ਨੇ ਕਿਹਾ ਇਹ ਖਬਰ ਬਣਾਈ ਗਈ ਹੈ। ਇਸ ਖ਼ਬਰ ਦਾ ਕੋਈ ਸਰੋਤ ਨਹੀਂ ਹੈ। ਇਸ ਦੇ ਸੂਤਰ ਸਿੱਧੇ ਸੀ.ਐਮ ਭਗਵੰਤ ਮਾਨ ਹਨ। ਕੇਸ ਈਡੀ ਨੂੰ ਸੌਂਪੇ ਜਾਣ ਬਾਰੇ ਮੈਨੂੰ ਲੰਬੇ ਸਮੇਂ ਤੋਂ ਪਤਾ ਸੀ। ਸੀਐਮ ਮਾਨ ਕਈ ਦਿਨਾਂ ਤੋਂ ਫਿਕਰਮੰਦ ਸੀ ਕਿ ਮਜੀਠੀਆ ਨੂੰ ਕਿਵੇਂ ਫਸਾਇਆ ਜਾਵੇ। ਉਸ ਦਾ ਕੇਸ ਉਸੇ ਈਡੀ ਨੂੰ ਦਿੱਤਾ ਗਿਆ ਹੈ ਜਿਸ ਨੂੰ ਆਪ ਪਾਰਟੀ ਤੇ ਮੁੱਖ ਮੰਤਰੀ ਕੋਸਦੇ ਹਨ।

Advertisement