ED ਨੇ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਭੇਜਿਆ ਸੰਮਨ

ਸਾਬਕਾ ਭਾਰਤੀ ਕਪਤਾਨ ਅਤੇ ਮਹਾਨ ਬੱਲੇਬਾਜ਼ ਮੁਹੰਮਦ ਅਜ਼ਹਰੂਦੀਨ ਨੂੰ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੰਮਨ ਭੇਜਿਆ ਹੈ। ਉਸ ‘ਤੇ 20 ਕਰੋੜ ਰੁਪਏ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਇਹ ਮਾਮਲਾ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਨਾਲ ਸਬੰਧਤ ਹੈ। ਅਜ਼ਹਰੂਦੀਨ ਨੂੰ ਅੱਜ ਹੀ ਹੈਦਰਾਬਾਦ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਅਜ਼ਹਰੂਦੀਨ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਆਪਣੇ ਕਾਰਜਕਾਲ ਦੌਰਾਨ ਫੰਡਾਂ ਦੀ ਦੁਰਵਰਤੋਂ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਉਸ ਨੂੰ ਅੱਜ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣਾ ਪਵੇਗਾ।

ਦਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਹੈਦਰਾਬਾਦ ਦੇ ਉੱਪਲ ਵਿੱਚ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ ਲਈ ਡੀਜ਼ਲ ਜਨਰੇਟਰ, ਫਾਇਰ ਫਾਈਟਿੰਗ ਸਿਸਟਮ ਤੇ ਛੱਤਰੀਆਂ ਦੀ ਖਰੀਦ ਲਈ ਅਲਾਟ ਕੀਤੇ 20 ਕਰੋੜ ਰੁਪਏ ਦੀ ਕਥਿਤ ਦੁਰਵਰਤੋਂ ਨਾਲ ਸਬੰਧਤ ਹੈ। ਸਾਲ 2000 ‘ਚ ਅਜ਼ਹਰੂਦੀਨ ‘ਤੇ ਮੈਚ ਫਿਕਸਿੰਗ ਦਾ ਦੋਸ਼ ਲੱਗਾ ਸੀ। ਉਦੋਂ ਦੱਖਣੀ ਅਫ਼ਰੀਕਾ ਦੇ ਕਪਤਾਨ ਹੈਂਸੀ ਕ੍ਰੋਨੇਏ ਨੇ ਮੈਚ ਫਿਕਸਿੰਗ ਦੇ ਸਬੰਧ ਵਿੱਚ ਆਪਣੇ ਇਕਬਾਲੀਆ ਬਿਆਨ ਵਿਚ ਸੰਕੇਤ ਦਿੱਤਾ ਸੀ ਕਿ ਅਜ਼ਹਰੂਦੀਨ ਨੇ ਉਸ ਨੂੰ ਕੁਝ ਸੱਟੇਬਾਜ਼ਾਂ ਨਾਲ ਮਿਲਾਇਆ ਸੀ।

ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ, ਕੇਂਦਰੀ ਜਾਂਚ ਏਜੰਸੀ, ਨੇ ਵਿਸ਼ਵ ਕ੍ਰਿਕਟ ਦੀ ਸਥਿਤੀ ਬਾਰੇ ਇੱਕ ਨਿਰਾਸ਼ਾਜਨਕ ਰਿਪੋਰਟ ਦੀ ਜਾਂਚ ਕੀਤੀ ਅਤੇ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਪ੍ਰਮੁੱਖ ਭਾਰਤੀ ਕ੍ਰਿਕਟਰਾਂ ਦੇ ਨਾਮ ਸ਼ਾਮਲ ਸਨ। ਇਨ੍ਹਾਂ ‘ਚ ਅਜ਼ਹਰ ਦਾ ਨਾਂਅ ਸਭ ਤੋਂ ਉੱਪਰ ਸੀ। ਬੇਗੁਨਾਹ ਹੋਣ ਦੀ ਦਲੀਲ ਦੇਣ ਦੇ ਬਾਵਜੂਦ, ਬੀਸੀਸੀਆਈ ਨੇ 2000 ਵਿੱਚ ਉਸ ਨੂੰ ਉਮਰ ਭਰ ਲਈ ਕ੍ਰਿਕਟ ਖੇਡਣ ਤੋਂ ਰੋਕ ਦਿੱਤਾ। ਉਹ 19 ਫਰਵਰੀ 2009 ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ।

Advertisement