ਐਨਰਜੀ ਡਰਿੰਕਸ ਪੀਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਇਹ ਪੀਣ ਵਾਲੇ ਪਦਾਰਥ, ਜੋ ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਤੇਜ਼ੀ ਨਾਲ ਵਧਾਉਣ ਦਾ ਦਾਅਵਾ ਕਰਦੇ ਹਨ, ਅਸਲ ਵਿੱਚ ਸਿਹਤ ਲਈ ਗੰਭੀਰ ਨੁਕਸਾਨਦੇਹ ਹੋ ਸਕਦੇ ਹਨ। ਕੁਝ ਸਥਿਤੀਆਂ ਵਿੱਚ, ਇਹ ਇੰਨਾ ਗੰਭੀਰ ਹੁੰਦਾ ਹੈ ਕਿ ਇਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਐਨਰਜੀ ਡਰਿੰਕ ਸਰੀਰ ‘ਤੇ ਕੀ ਅਸਰ ਪਾਉਂਦੀ ਹੈ, ਇਹ ਜਾਣਨ ਲਈ ਅਧਿਐਨ ਕਰ ਰਹੀ ਖੋਜਕਾਰਾਂ ਦੀ ਟੀਮ ਨੇ ਵੱਡਾ ਦਾਅਵਾ ਕੀਤਾ ਹੈ। ਖੋਜ ਦਰਸਾਉਂਦੀ ਹੈ ਕਿ ਐਨਰਜੀ ਡਰਿੰਕਸ ਪੀਣ ਨਾਲ ਜੈਨੇਟਿਕ ਦਿਲ ਦੀ ਬਿਮਾਰੀ ਵਾਲੇ ਲੋਕਾਂ ਵਿੱਚ ਜਾਨਲੇਵਾ ਸਥਿਤੀਆਂ ਦਾ ਖ਼ਤਰਾ ਵਧ ਸਕਦਾ ਹੈ।
ਇੰਨਾ ਹੀ ਨਹੀਂ ਜੇਕਰ ਤੁਸੀਂ ਅਕਸਰ ਇਸ ਤਰ੍ਹਾਂ ਦੇ ਡਰਿੰਕ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਮੋਟਾਪਾ, ਦਿਲ ਦੇ ਰੋਗ, ਸ਼ੂਗਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਵੀ ਹੋ ਸਕਦੇ ਹੋ। ਹਾਰਟ ਰਿਦਮ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ, ਵਿਗਿਆਨੀਆਂ ਨੇ ਐਨਰਜੀ ਡਰਿੰਕਸ ਨੂੰ ਦਿਲ ਦੀ ਸਿਹਤ ਲਈ ਖਤਰਨਾਕ ਦੱਸਿਆ ਹੈ। ਇਸ ਵਿਚ ਕੋਲਡ ਡਰਿੰਕਸ ਨਾਲੋਂ ਜ਼ਿਆਦਾ ਖੰਡ ਅਤੇ ਕੌਫੀ ਨਾਲੋਂ ਜ਼ਿਆਦਾ ਕੈਫੀਨ ਹੁੰਦੀ ਹੈ, ਜਿਸ ਨਾਲ ਸਮੁੱਚੀ ਸਿਹਤ ‘ਤੇ ਕਈ ਮਾੜੇ ਪ੍ਰਭਾਵ ਪੈ ਸਕਦੇ ਹਨ।
ਮੇਓ ਕਲੀਨਿਕ ਦੇ ਖੋਜਕਾਰਾਂ ਨੇ ਸਡਨ ਹਰਟ ਅਟੈਕ ਤੋਂ ਬਚੇ 144 ਲੋਕਾਂ ਦੇ ਇੱਕ ਸਮੂਹ ਦਾ ਅਧਿਐਨ ਕੀਤਾ, ਜਿਨ੍ਹਾਂ ਵਿੱਚੋਂ ਕੁਝ ਨੂੰ ਪਹਿਲਾਂ ਹੀ ਜੈਨੇਟਿਕ ਦਿਲ ਦੀ ਬਿਮਾਰੀ ਸੀ। ਇਹਨਾਂ ਵਿੱਚੋਂ 7 ਲੋਕਾਂ (ਲਗਭਗ 5%) ਨੇ ਦਿਲ ਦੇ ਦੌਰੇ ਤੋਂ ਪਹਿਲਾਂ ਐਨਰਜੀ ਡਰਿੰਕਸ ਦਾ ਸੇਵਨ ਕੀਤਾ ਸੀ। ਖੋਜਾਂ ਵਿੱਚ ਪਾਇਆ ਗਿਆ ਕਿ ਐਨਰਜੀ ਡਰਿੰਕਸ ਨੇ ਜੋਖਮਾਂ ਨੂੰ ਵਧਾਇਆ ਹੈ।