ਸਵਾਦ ਲੈਣ ਲਈ ਭੋਜਨ ਚ ਪੈਣ ਵਾਲੇ ਕਿੰਨੇ ਘਾਤਕ ਸਾਬਤ ਹੋ ਸਕਦੇ ਹਨ ਇਸ ਗੱਲ਼ ਦਾ ਅੰਦਾਜ਼ਾ ਇਸ ਖ਼ਬਰ ਤੋਂਂ ਲਗਾਇਆ ਜਾ ਸਕਦਾ ਹੈ। ਮਸ਼ਹੂਰ ਮਸਾਲਿਆਂ ਦੀਆਂ ਕੰਪਨੀਆਂ MDH ਤੇ Everest ਤੇ ਭਰੋਸਾ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੰਗਾਪੁਰ ਤੋਂ ਬਾਅਦ ਹੁਣ ਹਾਂਗਕਾਂਗ ਨੇ ਭਾਰਤ ਦੀਆਂ ਮਸ਼ਹੂਰ ਮਸਾਲਾ ਕੰਪਨੀਆਂ Everest ਤੇ MDH ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ਨੇ ਐੱਮਡੀਐੱਚ ਤੇ ਐਵਰੇਸਟ ਮਸਾਲਿਆਂ ‘ਤੇ ਰੋਕ ਲਾਉਂਦਿਆਂ ਕਿਹਾ ਕਿ ਇਹ ਲੋਕਾਂ ਲਈ ਖ਼ਤਰਨਾਕ ਹਨ।
ਦਰਅਸਲ ਹਾਂਗਕਾਂਗ ਦੇ ਫੂਡ ਸੇਫਟੀ ਵਿਭਾਗ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ MDH ਤੇ Everest ਮਸਾਲਿਆਂ ਵਿਚ ਐਥੀਲੀਨ ਆਕਸਾਈਡ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਸ ਦੀ ਵਰਤੋਂ ਲੋਕਾਂ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਜਿਸ ਤੋਂ ਬਾਅਦ ਮਸ਼ਹੂਰ ਮਸਾਲਾ ਕੰਪਨੀ MDH ਪ੍ਰਾਈਵੇਟ ਲਿਮਟਿਡ ਤੇ ਐਵਰੈਸਟ ਫੂਡ ਪ੍ਰੋਡਕਟਸ ਲਿਮਟਡ ਦੇ ਕੜੀ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਕੰਪਨੀਆਂ ਦੇ ਉਤਪਾਦਾਂ ਵਿਚ ਕਾਰਸੀਨੋਜੈਨਿਕ ਪੈਸਟੀਸਾਈਡ ਐਥੀਲੀਨ ਆਕਸਾਈਡ ਦੀ ਜ਼ਿਆਦਾ ਮਾਤਰਾ ਪਾਈ ਗਈ ਹੈ। ਇਨ੍ਹਾਂ ਉਤਪਾਦਾਂ ‘ਚ ਪਾਏ ਜਾਣ ਵਾਲੇ ਕੀਟਨਾਸ਼ਕਾਂ ਕਾਰਨ ਕੈਂਸਰ ਦਾ ਖ਼ਤਰਾ ਹੈ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।