MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ

 ਮੋਗਾ ਵਾਸੀ ਅਤੇ ਰਾਜਨੀਤੀ ‘ਚ ਆਪਣਾ ਨਾਂ ਬਣਾਉਣ ਵਾਲੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਜੋਗਿੰਦਰ ਪਾਲ ਜੈਨ ਦਾ ਅੱਜ ਤੜਕੇ 3 ਵਜੇ ਦੇਹਾਂਤ ਹੋ ਗਿਆ। ਮੋਗਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਅਤੇ ਰਾਜਨੀਤੀ ਵਿੱਚ ਆਪਣਾ ਨਾਂ ਬਣਾਉਣ ਵਾਲੇ ਜੋਗਿੰਦਰ ਪਾਲ ਜੈਨ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦੇ ਦੇਹਾਂਤ ਨਾਲ ਮੋਗਾ ਦੀ ਸਿਆਸਤ ਵਿੱਚ ਸੋਗ ਦੀ ਲਹਿਰ ਹੈ।

ਦੱਸ ਦਈਏ ਕਿ ਉਹ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਦੇ ਸਨ। ਸਾਬਕਾ ਵਿਧਾਇਕ ਨੇ ਆਪਣੇ ਪੁੱਤਰ ਅਕਸ਼ਿਤ ਜੈਨ ਨੂੰ ਮੋਗਾ ਨਗਰ ਨਿਗਮ ਦਾ ਮੇਅਰ ਬਣਵਾਇਆ ਸੀ। ਜੋਗਿੰਦਰ ਪਾਲ ਜੈਨ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 2 ਵਜੇ ਗਾਂਧੀ ਰੋਡ ਸਥਿਤ ਸਵਰਗ ਆਸ਼ਰਮ ਵਿਖੇ ਕੀਤਾ ਜਾਵੇਗਾ।

Advertisement