PM ਮੋਦੀ ਦੀ ਅੱਜ ਜਲੰਧਰ ‘ਚ ਫਤਿਹ ਰੈਲੀ, ਹਾਈ ਅਲਰਟ ‘ਤੇ ਸੁਰੱਖਿਆ ਏਜੰਸੀਆਂ

ਪੀਐੱਮ ਮੋਦੀ ਦਾ ਅੱਜ ਪੰਜਾਬ ਵਿਚ ਦੂਜਾ ਦਿਨ ਹੈ। ਅੱਜ ਉਹ ਜਲੰਧਰ ਵਿਖੇ ਫਤਿਹ ਰੈਲੀ ਕਰਨ ਲਈ ਪਹੁੰਚ ਰਹੇ ਹਨ। ਸ਼ਾਮ 4 ਵਜੇ ਪੀਏਪੀ ਗਰਾਊਂਡ ਵਿਚ ਹੋਣ ਵਾਲੀ ਫਤਿਹ ਰੈਲੀ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ। ਗਰਾਊਂਡ ਵਿਚ 60 ਫੁੱਟ ਲੰਬਾ ਮੰਚ ਤਿਆਰ ਕੀਤਾ ਗਿਆ ਹੈ।

PM ਮੋਦੀ ਸਣੇ 30 ਹੋਰ ਖਾਸ ਲੋਕਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਸਾਹਮਣੇ ਲੋਕਾਂ ਦੇ ਬੈਠਣ ਲਈ ਵਿਸ਼ਾਲ ਪੰਡਾਲ ਬਣਾਇਆ ਗਿਆ ਹੈ ਜਿਸ ਵਿਚ 25000 ਕੁਰਸੀਆਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਉੱਚ ਕੁਆਲਟੀ ਦਾ ਸਾਊਂਟ ਸਿਸਟਮ ਵੀ ਲਗਾਇਆ ਗਿਆ ਹੈ। ਪੰਡਾਲ ਵਿਚ ਭਾਜਪਾ ਦੇ ਝੰਡੇ ਤੇ ਨਰਿੰਦਰ ਮੋਦੀ ਦੇ ਕੱਟ ਆਊਟ ਵੀ ਲਗਾਏ ਗਏ ਹਨ ਜੋ ਕਿ ਕਾਫੀ ਆਕਰਸ਼ਣ ਦਾ ਕੇਂਦਰ ਹਨ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ। ਪੰਜਾਬ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਸੁਣਨ ਲਈ ਉਤਸੁਕ ਹਨ। ਰੈਲੀ ਵਿਚ 50,000 ਤੋਂ ਵੱਧ ਲੋਕਾਂ ਦੇ ਪਹੁੰਚਣ ਦਾ ਅਨੁਮਾਨ ਹੈ। ਰੈਲੀ ਵਿਚ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਪੂਰੇ ਇੰਤਜ਼ਾਮ ਕੀਤੇ ਗਏ ਹਨ।

Advertisement