PM ਮੋਦੀ ਨੇ ਦਾਨ ਕੀਤਾ ਗਾਂਧੀਨਗਰ ਵਾਲਾ ਪਲਾਟ, ਜਾਣੋ ਕਿਸ ਨੂੰ ਤੇ ਕਿਉਂ?

ਦੇਸ਼ ਦੇ ਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਸਥਿਤ ਆਪਣਾ ਪਲਾਟ ਦਾਨ ਕੀਤਾ ਹੈ। ਭਾਰਤ ਦੀ ਸੱਭਿਆਚਾਰਕ ਵਿਰਾਸਤ ਪ੍ਰਤੀ ਆਪਣਾ ਸਤਿਕਾਰ ਅਤੇ ਵਚਨਬੱਧਤਾ ਪ੍ਰਗਟ ਕਰਦੇ ਹੋਏ, ਪੀਐਮ ਮੋਦੀ ਨੇ ਜ਼ਮੀਨ ਦਾਨ ਕੀਤੀ। ਇਹ ਜ਼ਮੀਨ ਪੀਐਮ ਮੋਦੀ ਅਤੇ ਮਰਹੂਮ ਭਾਜਪਾ ਨੇਤਾ ਅਰੁਣ ਜੇਟਲੀ ਨੂੰ ਅਲਾਟ ਕੀਤੀ ਗਈ ਸੀ। ਹਾਲਾਂਕਿ, ਪੀਐਮ ਮੋਦੀ ਨੇ ਇਸਨੂੰ ਸੰਗੀਤਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਕਰਨ ਲਈ ਦਾਨ ਕੀਤਾ ਸੀ।

ਗੌਰਤਲਬ ਹੈ ਕਿ ਪੀਐਮ ਮੋਦੀ ਵੱਲੋਂ ਦਾਨ ਕੀਤਾ ਗਿਆ ਪਲਾਟ ਗਾਂਧੀਨਗਰ ਦੇ ਸੈਕਟਰ-1 ਵਿੱਚ ਸਥਿਤ ਹੈ। ਹੁਣ ਇੱਥੇ ਨਾਦਬ੍ਰਹਮ ਕਲਾ ਕੇਂਦਰ ਦੀ ਸਥਾਪਨਾ ਕੀਤੀ ਜਾਵੇਗੀ, ਜੋ ਕਿ ਸੰਗੀਤ ਦੇ ਖੇਤਰ ਦੀ ਬਿਹਤਰੀ ਲਈ ਤਿਆਰ ਕੀਤੀ ਜਾ ਰਹੀ ਇਮਾਰਤ ਹੋਵੇਗੀ। ਇਹ ਜ਼ਮੀਨ ਅਸਲ ਵਿੱਚ ਸਰਕਾਰ ਰਾਹੀਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਆਗੂ ਅਰੁਣ ਜੇਟਲੀ ਨੂੰ ਸੌਂਪੀ ਗਈ ਸੀ। ਹਾਲਾਂਕਿ ਹੁਣ ਇਸ ਨੂੰ ਮਨਮੰਦਿਰ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਗਿਆ ਹੈ ਜੋ ਨਾਦਬ੍ਰਹਮ ਸੰਸਥਾ ਦੀ ਸਥਾਪਨਾ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਫਾਊਂਡੇਸ਼ਨ ਇੱਥੇ ਸ਼ਾਨਦਾਰ ਕਲਾ ਕੇਂਦਰ ਬਣਾਏਗੀ।

ਜ਼ਿਕਰਯੋਗ ਹੈ ਕਿ ਮਨਮੰਦਿਰ ਫਾਊਂਡੇਸ਼ਨ ਦੀ ਦੇਖ-ਰੇਖ ਹੇਠ ਬਣਨ ਵਾਲਾ ਨਾਦਬ੍ਰਹਮ ਕਲਾ ਕੇਂਦਰ ਸੰਗੀਤ ਦੇ ਵੱਡੇ ਕੇਂਦਰ ਵਜੋਂ ਉਭਰੇਗਾ। ਇੱਥੇ ਭਾਰਤੀ ਸੰਗੀਤ ਕਲਾ ਦੇ ਸਾਰੇ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਦਿੱਤੀ ਜਾਵੇਗੀ। ਨਾਦਬ੍ਰਹਮ ਕਲਾ ਕੇਂਦਰ ਦਾ ਨਿਰਮਾਣ ਭਾਰਤੀ ਸੰਗੀਤ ਦੀਆਂ ਵੱਖ-ਵੱਖ ਸ਼ੈਲੀਆਂ ਅਤੇ ਪਰੰਪਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਦੇ ਉਦੇਸ਼ ਨਾਲ ਕੀਤਾ ਜਾਵੇਗਾ। ਇੰਸਟੀਚਿਊਟ ਦਾ ਉਦੇਸ਼ ਸੰਗੀਤ ਅਤੇ ਰਚਨਾਤਮਕਤਾ ਨੂੰ ਸਿਖਾਉਣ ਲਈ ਵਧੀਆ ਮਾਹੌਲ ਪ੍ਰਦਾਨ ਕਰਨਾ ਹੈ।

Advertisement