PM ਮੋਦੀ ਨੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਦਾ ਕੀਤਾ ਉਦਘਾਟਨ, ਦੇਖੋ ਤਸਵੀਰਾਂ

ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸਭ ਤੋਂ ਲੰਬੀ ਸੁਰੰਗ ਦਾ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸਭ ਤੋਂ ਉੱਚਾਈ ‘ਤੇ ਬਣੀ ਦੁਨੀਆ ਦੀ ਸਭ ਤੋਂ ਲੰਬੀ ਸੇਲਾ ਸੁਰੰਗ ਦੇਸ਼ ਨੂੰ ਸਮਰਪਿਤ ਕੀਤੀ। ਉਨ੍ਹਾਂ ਆਸਾਮ ਅਤੇ ਅਰੁਣਾਚਲ ਨੂੰ ਕਰੋੜਾਂ ਰੁਪਏ ਦੇ ਤੋਹਫੇ ਵੀ ਦਿੱਤੇ।ਦਸ ਦੇਈਏ ਕਿ ਰਣਨੀਤਕ ਤੌਰ ‘ਤੇ ਮਹੱਤਵਪੂਰਨ ਇਹ ਸੁਰੰਗ 13,000 ਫੁੱਟ ਦੀ ਉਚਾਈ ‘ਤੇ ਬਣੀ ਸਭ ਤੋਂ ਲੰਬੀ ਸੁਰੰਗ ਹੈ। ਇਹ ਡਬਲ ਲੇਨ ਆਲ-ਮੌਸਮ ਸੁਰੰਗ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮਿੰਗ ਅਤੇ ਤਵਾਂਗ ਜ਼ਿਲ੍ਹਿਆਂ ਨੂੰ ਜੋੜ ਦੇਵੇਗੀ।

ਜ਼ਿਕਰਯੋਗ ਹੈ ਕਿ 13,000 ਫੁੱਟ ਦੀ ਉਚਾਈ ‘ਤੇ ਸਥਿਤ ਸੇਲਾ ਸੁਰੰਗ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਨੂੰ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰੇਗੀ। LAC ਨਾਲ ਨੇੜਤਾ ਦੇ ਕਾਰਨ ਸੁਰੰਗ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹੈ। ਸੇਲਾ ਦੱਰੇ ਦੇ ਕੋਲ ਸਥਿਤ ਸੁਰੰਗ ਦੀ ਬਹੁਤ ਜ਼ਰੂਰਤ ਸੀ ਕਿਉਂਕਿ ਬਲੀਪਾਰਾ-ਚਰੀਦੁਆਰ-ਤਵਾਂਗ ਸੜਕ ਬਰਫਬਾਰੀ ਅਤੇ ਭਾਰੀ ਬਾਰਸ਼ ਕਾਰਨ ਜ਼ਮੀਨ ਖਿਸਕਣ ਕਾਰਨ ਸਾਲ ਦੇ ਲੰਬੇ ਸਮੇਂ ਤੱਕ ਬੰਦ ਰਹਿੰਦੀ ਹੈ। ਇਸ ਪ੍ਰੋਜੈਕਟ ਵਿੱਚ ਦੋ ਸੁਰੰਗਾਂ ਸ਼ਾਮਲ ਹਨ। ਪਹਿਲੀ 980 ਮੀਟਰ ਲੰਬੀ ਸੁਰੰਗ ਇੱਕ ਸਿੰਗਲ ਟਿਊਬ ਸੁਰੰਗ ਹੈ ਅਤੇ ਦੂਜੀ 1555 ਮੀਟਰ ਲੰਬੀ ਸੁਰੰਗ ਇੱਕ ਜੁੜਵਾਂ ਟਿਊਬ ਸੁਰੰਗ ਹੈ। 

Advertisement