ਟੈਲੀਗ੍ਰਾਮ ਦੇ ਸੀਈਓ Pavel Durov ਨੇ ਹਾਲ ਹੀ ਵਿੱਚ ਘੋਸ਼ਣਾ ਕੀਤੀ ਹੈ ਕਿ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਯੂਜ਼ਰਸ ਦੀ ਨਿੱਜੀ ਜਾਣਕਾਰੀ, ਜਿਵੇਂ ਕਿ ਫ਼ੋਨ ਨੰਬਰ ਅਤੇ IP address, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇਹ ਕਦਮ ਟੈਲੀਗ੍ਰਾਮ ਦੀਆਂ Terms & Conditions ਵਿੱਚ ਕੀਤੀ ਗਈ ਮਹੱਤਵਪੂਰਣ ਅਪਡੇਟ ਦਾ ਹਿੱਸਾ ਹੈ। ਇਸ ਦਾ ਉਦੇਸ਼ ਪਲੇਟਫਾਰਮ ‘ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ।

ਟੈਲੀਗ੍ਰਾਮ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਉਪਭੋਗਤਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਰੋਕਣ ਲਈ ਆਪਣੀ Terms & Conditions ਨੂੰ ਅਪਡੇਟ ਕੀਤਾ ਹੈ। ਇਸ ਅਪਡੇਟ ਦੇ ਤਹਿਤ, ਟੈਲੀਗ੍ਰਾਮ ਹੁਣ ਉਨ੍ਹਾਂ ਉਪਭੋਗਤਾਵਾਂ ਬਾਰੇ ਜਾਣਕਾਰੀ ਸਾਂਝੀ ਕਰੇਗਾ ਜੋ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ। ਇਸ ਵਿੱਚ ਉਪਭੋਗਤਾਵਾਂ ਦਾ ਫ਼ੋਨ ਨੰਬਰ ਅਤੇ IP address ਸ਼ਾਮਲ ਹੁੰਦਾ ਹੈ। ਇਹ ਕਦਮ ਟੈਲੀਗ੍ਰਾਮ ਦੀ ਸੁਰੱਖਿਆ ਅਤੇ ਪਾਰਦਰਸ਼ਤਾ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ।
ਟੈਲੀਗ੍ਰਾਮ ਨੇ ਆਪਣੇ ਸਰਚ ਫੀਚਰ ‘ਚ ਗੈਰ-ਕਾਨੂੰਨੀ ਕੰਟੈਂਟ ਦੀ ਸਰਚ ਨੂੰ ਰੋਕਣ ਲਈ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਹ ਤਕਨੀਕ ਗੈਰ-ਕਾਨੂੰਨੀ ਕੰਟੈਂਟ ਦੀ ਪਛਾਣ ਕਰਨ ਅਤੇ ਇਸ ਨੂੰ ਪਲੇਟਫਾਰਮ ਤੋਂ ਹਟਾਉਣ ਵਿੱਚ ਮਦਦ ਕਰਦੀ ਹੈ। AI ਦੀ ਵਰਤੋਂ ਕਰਕੇ, ਟੈਲੀਗ੍ਰਾਮ ਪਲੇਟਫਾਰਮ ਨੂੰ ਸੁਰੱਖਿਅਤ ਅਤੇ ਸਾਫ਼ ਰੱਖਦੇ ਹੋਏ ਗੈਰ-ਕਾਨੂੰਨੀ ਕੰਟੈਂਟ ਨੂੰ ਤੇਜ਼ੀ ਨਾਲ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹਟਾਇਆ ਜਾ ਸਕਦਾ ਹੈ।