UPSC ਦੇ ਚੇਅਰਮੈਨ ਮਨੋਜ ਸੋਨੀ ਨੇ ਦਿੱਤਾ ਅਸਤੀਫ਼ਾ

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਮਨੋਜ ਸੋਨੀ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਕਾਰਜਕਾਲ 2029 ‘ਚ ਖਤਮ ਹੋਣਾ ਸੀ। ਪਰ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਜੋ ਸਾਹਮਣੇ ਆ ਰਿਹਾ ਹੈ ਉਸ ਮੁਤਾਬਕ ਸੋਨੀ ਨੇ ਨਿੱਜੀ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਮਨੋਜ ਸੋਨੀ ਨੇ ਜੂਨ ਦੇ ਆਖਰੀ ਹਫਤੇ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਅਸਤੀਫਾ ਸਵੀਕਾਰ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦਸ ਦੇਈਏ ਕਿ ਮਨੋਜ ਸੋਨੀ 2017 ਵਿੱਚ UPSC ਮੈਂਬਰ ਵਜੋਂ ਸ਼ਾਮਲ ਹੋਏ। ਉਨ੍ਹਾਂ ਨੂੰ 2023 ਵਿੱਚ UPSC ਦਾ ਚੇਅਰਮੈਨ ਬਣਾਇਆ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਸਾਲ 2029 ‘ਚ ਖਤਮ ਹੋਣਾ ਸੀ। ਪਰ ਇਸ ਤੋਂ ਠੀਕ ਪਹਿਲਾਂ ਮਨੋਜ ਸੋਨੀ ਨੇ ਅਸਤੀਫਾ ਦੇ ਦਿੱਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਨੁਪਮ ਮਿਸ਼ਨ ਨੂੰ ਹੋਰ ਸਮਾਂ ਦੇਣ ਲਈ ਸੋਨੀ ਨੇ ਅਸਤੀਫਾ ਦਿੱਤਾ ਹੈ, ਅਨੁਪਮ ਸੋਨੀ ਗੁਜਰਾਤ ਸਥਿਤ ਸਵਾਮੀਨਾਰਾਇਣ ਸੰਪਰਦਾ ਦੀ ਸ਼ਾਖਾ ਹਨ।

ਜ਼ਿਕਰਯੋਗ ਹੈ ਕਿ ਮਨੋਜ ਸੋਨੀ ਸਾਲ 2020 ਵਿੱਚ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ ਮਿਸ਼ਨ ਦੇ ਅੰਦਰ ਇੱਕ ਸਾਧੂ ਜਾਂ ਨਿਸ਼ਕਾਮ ਕਰਮਯੋਗੀ ਬਣ ਗਏ। ਰਿਪੋਰਟਾਂ ਦੱਸਦੀਆਂ ਹਨ ਕਿ ਉਨ੍ਹਾਂ ਦੇ ਅਸਤੀਫੇ ਅਤੇ ਪੂਜਾ ਖੇਡਕਰ ਮਾਮਲੇ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਆਪਣੇ ਨਿੱਜੀ ਕਾਰਨਾਂ ਕਰਕੇ ਇਸ ਅਹੁਦੇ ਤੋਂ ਅਸਤੀਫਾ ਦਿੱਤਾ ਹੈ। ਦੱਸ ਦੇਈਏ ਕਿ ਸੋਨੀ ਨੂੰ PM ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ। ਇਸੇ ਕਰਕੇ ਸਾਲ 2005 ਵਿੱਚ, ਮਨੋਜ ਸੋਨੀ ਨੂੰ ਵਡੋਦਰਾ, ਗੁਜਰਾਤ ਵਿੱਚ ਸਥਿਤ ਐਮਐਸ ਯੂਨੀਵਰਸਿਟੀ (ਏਮਜ਼ ਯੂਨੀਵਰਸਿਟੀ) ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਸੋਨੀ ਦੀ ਉਮਰ ਸਿਰਫ਼ 40 ਸਾਲ ਸੀ। ਉਨ੍ਹਾਂ ਦੇ ਨਾਂ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਹੋਣ ਦਾ ਰਿਕਾਰਡ ਹੈ। ਇਸ ਤੋਂ ਬਾਅਦ ਸੋਨੀ ਨੂੰ ਗੁਜਰਾਤ ਦੀਆਂ ਦੋ ਯੂਨੀਵਰਸਿਟੀਆਂ ਦਾ ਵਾਈਸ ਚਾਂਸਲਰ ਬਣਾਇਆ ਗਿਆ।

Advertisement