ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ Zomato ਤੋਂ ਖਾਣਾ ਆਰਡਰ ਕਰਨਾ ਹੁਣ ਮਹਿੰਗਾ ਹੋ ਗਿਆ ਹੈ। ਕੰਪਨੀ ਨੇ ਇੱਕ ਸਾਲ ਦੇ ਅੰਦਰ ਦੂਜੀ ਵਾਰ ਆਪਣੇ ਪਲੇਟਫਾਰਮ ਦੀ ਫੀਸ ਵਿੱਚ ਵਾਧਾ ਕੀਤਾ ਹੈ। ਹੁਣ ਗਾਹਕ ਨੂੰ ਹਰ ਆਰਡਰ ‘ਤੇ 25 ਫੀਸਦੀ ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਦੋ ਸ਼ਹਿਰਾਂ ਵਿਚਾਲੇ ਆਪਣੀ ਸੇਵਾ ਵੀ ਬੰਦ ਕਰ ਦਿੱਤੀ ਹੈ। ਇਹ ਸੇਵਾ ਇੰਟਰਸਿਟੀ ਲੀਜੈਂਡ ਦੇ ਨਾਂ ਹੇਠ ਚਲਾਈ ਜਾ ਰਹੀ ਸੀ।
Zomato ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਹੁਣ ਗਾਹਕ ਨੂੰ ਹਰ ਆਰਡਰ ‘ਤੇ 25 ਫੀਸਦੀ (5 ਰੁਪਏ ਤੱਕ) ਜ਼ਿਆਦਾ ਪਲੇਟਫਾਰਮ ਫੀਸ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਕੰਪਨੀ ਨੇ ਇੰਟਰਸਿਟੀ ਫੂਡ ਡਿਲੀਵਰੀ ਦੀ ਸੇਵਾ ਵੀ ਬੰਦ ਕਰ ਦਿੱਤੀ ਹੈ। Zomato ਅਗਲੇ ਹਫਤੇ ਦੇ ਅੰਦਰ ਆਪਣੇ ਤਿਮਾਹੀ ਨਤੀਜੇ ਵੀ ਜਾਰੀ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਗਸਤ 2023 ਵਿੱਚ ਵੀ Zomato ਨੇ ਪਲੇਟਫਾਰਮ ਫੀਸ ਵਿੱਚ 2 ਰੁਪਏ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਜਨਵਰੀ ‘ਚ ਫੀਸ 1 ਰੁਪਏ ਤੋਂ ਵਧਾ ਕੇ 4 ਰੁਪਏ ਕਰ ਦਿੱਤੀ ਗਈ ਸੀ, ਜਦਕਿ 31 ਦਸੰਬਰ ਨੂੰ ਪਲੇਟਫਾਰਮ ਫੀਸ ‘ਚ 9 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਜ਼ੋਮੈਟੋ ਹਰ ਸਾਲ ਲਗਭਗ 85 ਤੋਂ 90 ਕਰੋੜ ਆਰਡਰ ਪ੍ਰਦਾਨ ਕਰਦਾ ਹੈ। ਜ਼ਾਹਿਰ ਹੈ ਕਿ ਫੀਸਾਂ ਵਿੱਚ 1 ਰੁਪਏ ਦਾ ਵਾਧਾ ਕਰਨ ਨਾਲ ਵੀ ਕੰਪਨੀ ਦੀ ਕਮਾਈ ਵਿੱਚ 90 ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਸ ਨਾਲ ਕੰਪਨੀ ਦੇ EBITDA ‘ਤੇ ਵੀ ਅਸਰ ਪਵੇਗਾ ਅਤੇ ਇਸ ਦਾ EBITDA 5 ਫੀਸਦੀ ਤੱਕ ਮਜ਼ਬੂਤ ਹੋ ਜਾਵੇਗਾ। ਹਾਲਾਂਕਿ ਕੀਮਤਾਂ ‘ਚ ਇਹ ਵਾਧਾ ਕੁਝ ਸ਼ਹਿਰਾਂ ਲਈ ਹੀ ਲਾਗੂ ਕੀਤਾ ਗਿਆ ਹੈ।